best platform for news and views

ਅਮੀਰ ਹੋਣ ਲਈ ਅਮੀਰੀ ਦਾ ਲਕਸ਼ ਚੁਣਨਾ ਜਰੂਰੀ

Please Click here for Share This News

ਡਾ. ਹਰਜਿੰਦਰ ਵਾਲੀਆ

ਇਕ ਉਦਮੀ ਦੀ ਕਹਾਣੀ ਸੁਣੋ ਜੋ ਇਸ ਗਲ ਦਾ ਸਬੂਤ ਹੈ ਕਿ ਅਮੀਰ ਅਤੇ ਸਫਲ ਇਨਸਾਨ ਬਣਨ ਲਈ ਮਿਹਨਤ, ਦ੍ਰਿੜ ਇਰਾਦੇ, ਇੰਮਤ, ਆਤਮ ਵਿਸ਼ਵਾਸ਼ ਅਤੇ ਲਗਾਤਾਰ ਯਤਨ ਕਰਨ ਵਾਲੇ ਹੌਸਲੇ ਦੀ ਲੋੜ ਹੁੰਦੀ ਹੈ। ਕੇ ਕ੍ਰਾਕ ਦੀ ਜ਼ਿੰਦਗੀ ਸੰਘਰਸ਼ ਦੀ ਲੰਮੀ ਗਾਥਾ ਹੈ। ਉਸਨੇ ਆਪਣੇ ਜੀਵਨ ਵਿਚ ਕਈ ਅਸਫਲ ਕੰਮ ਕੀਤੇ। ਸ਼ੁਰੂ ਸ਼ੁਰੂ ਵਿਚ ਉਹ ਪ੍ਰਾਪਰਟੀ ਡੀਲਰ ਬਣਿਆ ਪਰ ਸਫਲ ਨਹੀਂ ਹੋ ਸਕਿਆ। ਉਸਨੇ ਪਿਆਨੋ ਵਜਾਉਣਾ ਸਿੱਖਿਆ ਅਤੇ ਟ੍ਰੈਵਲਿੰਗ ਬੈਂਡ ਨਾਮੀ ਕੰਪਨੀ ਵਿਚ ਪਿਆਨੋ ਵਜਾਉਣ ਲੱਗਾ। ਪਹਿਲੇ ਵਿਸ਼ਵ ਯੁੱਧ ਦੌਰਾਨ ਉਹ ਫਰਾਂਸ ਵਿਚ ਇਕ ਐਂਬੂਲੈਂਸ ਦਾ ਡਰਾਈਵਰ ਰਿਹਾ। 17 ਸਾਲ ਤੱਕ ਉਹ ਇਕ ਕੰਪਨੀ ਵਿਚ ਸੇਲਜ਼ਮੈਨ ਰਿਹਾ। ਫਿਰ ਉਸਨੇ ਆਪਣੀ ਇਕ ਕੰਪਨੀ ਬਣਾਈ, ਜਿਸ ਵਿਚ ਉਹ ਮਲਟੀ ਮਿਕਸਰ ਵੇਚਦਾ ਸੀ। ਕੇ ਕ੍ਰਾਕ ਨੇ ਇਹ ਕੰਮ 13 ਸਾਲ ਕੀਤਾ।

ਰੇ ਕ੍ਰਾਕ ਦੀ ਕਿਸਮਤ ਦਾ ਸਿਤਾਰਾ 52 ਸਾਲ ਦੀ ਉਮਰ ਵਿਚ ਚਮਕਿਆ। ਇਕ ਦਿਨ ਉਸ ਨੇ ਆਪਣੀ ਵਿੱਕਰੀ ਰਿਪੋਰਟ ਦੀ ਜਾਂਚ ਕੀਤੀ ਤਾਂ ਉਸ ਨੇ ਦੇਖਿਆ ਤਾਂ ਉਸਨੇ ਦੇਖਿਆ ਕਿ ਉਸਦੇ ਮਿਕਸਰ ਦਾ ਸਭ ਤੋਂ ਵੱਡਾ ਖਰੀਦਦਾਰ ਇਕ ਰੈਸਟੋਰੈਂਟ ਸੀ। ਰੇ ਕ੍ਰਾਕ ਇਕ ਦਿਨ ਉਸ ਰੈਸਟੋਰੈਂਟ ਵਿਚ ਗਿਆ ਤਾਂ ਦੇਖਿਆ ਕਿ ਲੋਕ ਲਾਈਨ ਲਗਾ ਕੇ ਬਰਗਰ ਖਰੀਦ ਰਹੇ ਹਨ। ਉਹ ਰੈਸਟੋਰੈਂਟ ਦੋ ਭਰਾ ਚਲਾਉਂਦੇ ਸਨ। ਰੇ ਰੈਸਟੋਰੈਂਟ ਦੇ ਮਾਲਕਾਂ ਕੋਲ ਗਿਆ ਅਤੇ ਉਨ੍ਹਾਂ ਨੂੰ ਅਜਿਹੇ ਹੋਰ ਰੈਸਟੋਰੈਂਟ ਖੋਲ੍ਹਣ ਲਈ ਪ੍ਰੇਰਨ ਲੱਗਾ। ਇਸ ਪਿਛੇ ਰੇ ਦਾ ਆਪਣਾ ਸਵਾਰਥ ਸੀ ਕਿ ਜੇ ਹੋਰ ਰੈਸਟੋਰੈਂਟ ਖੁੱਲਣਗੇ ਤਾਂ ਉਸਦਾ ਮਿਕਸਰ ਵੱਧ ਵਿਕੇਗਾ। ਰੈਸਟੋਰੈਂਟ ਦੇ ਮਾਲਕ ਡਿਕ ਮੈਕਨਾਲਡ ਨੇ ਇਹ ਕਹਿੰਦੇ ਹੋਏ ਰੇਅ ਦਾ ਪ੍ਰਸਤਾਵ ਠੁਕਰਾ ਦਿੱਤਾ ਕਿ ਉਹ ਰੈਸਟੋਰੈਂਟ ਦੀ ਆਮਦਨ ਨਾਲ ਸੰਤੁਸ਼ਟ ਹੈ।

ਰੇ ਕ੍ਰਾਕ ਨੇ ਹੌਸਲਾ ਨਹੀਂ ਹਾਰਿਆ। ਉਸ ਨੇ ਡਿਕ ਮੈਕਡਾਨਲਡ ਦੇ ਅੱਗੇ ਇਕ ਨਵਾਂ ਪ੍ਰਸਤਾਵ ਰੱਖ ਦਿੱਤਾ। ਰੇ ਨੇ ਕਿਹਾ ਕਿ ਜੇ ਉਹ ਆਪਣੇ ਰੈਸਟੋਰੈਂਟ ਦੀ ਚੇਨ ਨਹੀਂ ਖੋਲ੍ਹਣਾ ਚਾਹੁੰਦੇ ਤਾਂ ਉਹ ਇਹ ਅਧਿਕਾਰ ਰੇਅ ਨੂੰ ਵੇਚ ਦੇਣ। ਇਸ ਗੱਲ ਲਈ ਮੈਕਡਾਨਲਡ ਭਰਾ ਮੰਨ ਗਏ ਅਤੇ ਉਨ੍ਹਾਂ ਫਰੈਂਚਾਇਜ਼ੀ ਦੇ ਅਧਿਕਾਰ ਰੇ ਕ੍ਰਾਕ ਨੂੰ ਵੇਚ ਦਿੱਤੇ। ਰੇ ਕ੍ਰਾਕ ਨੇ ਸ਼ਿਕਾਗੋ ਦੇ ਉੱਪ ਨਗਰ ਡੇਗ ਪਲੇਨਜ਼ ਵਿਖੇ ਆਪਣਾ ਮੈਕਡਾਲਡ ਰੈਸਟੋਰੈਂਟ ਖੋਲ੍ਹਿਆ, ਜੋ ਵੇਖਦੇ ਵੇਖਦੇ ਦਿਨਾਂ ਵਿਚ ਹੀ ਸਫਲਤਾ ਦੀਆਂ ਸਿਖਰਾਂ ‘ਤੇ ਪਹੁੰਚ ਗਿਆ। ਬੱਸ ਫਿਰ ਕੀ ਸੀ ਰੇ ਕ੍ਰਾਕ ਨੇ ਮੈਕਡਾਨਲਡ ਦੀ ਫਰੈਂਚਾਈਜ਼ੀ ਚੇਨ ਬਣਾਉਣੀ ਸ਼ੁਰੂ ਕਰ ਦਿੱਤੀ। ਅੱਜ ਸਾਰੀ ਦੁਨੀਆਂ ਵਿਚ ਉਸਦਾ ਕਾਰੋਬਾਰ ਫੈਲਿਆ ਹੋਇਆ ਹੈ। 1984 ਵਿਚ ਜਦੋਂ ਉਸਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੀ ਤਾਂ ਉਸ ਸਮੇਂ ਉਸਦੇ ਖਾਤੇ ਵਿਚ 50 ਕਰੋੜ ਡਾਲਰ ਤੋਂ ਵੱਧ ਸੰਪਤੀ ਸੀ। ਉਸ ਵੇਲੇ ਤੱਕ ਉਸਨੇ 30 ਦੇਸ਼ਾਂ ਵਿਚ 7778 ਮੈਕਡਾਨਲਡ ਰੈਸਟੋਰੈਂਟ ਖੋਲ੍ਹ ਲਏ ਸਨ। ਅੱਜ ਰੇ ਕ੍ਰਾਕ ਦੀ ਮੌਤ ਤੋਂ ਬਾਅਦ ਵੀ ਇਹ ਚੇਨ ਲਗਾਤਾਰ ਲੰਬੀ ਹੁੰਦੀ ਜਾ ਰਹੀ ਹੈ।

ਰੇ ਕ੍ਰਾਕ ਦੀ ਸਫਲਤਾ ਦੀ ਕਹਾਣੀ ਵੀ ਕਈ ਨੁਕਤੇ ਸਪਸ਼ਟ ਕਰਦੀ ਹੈ। ਇਨ੍ਹਾਂ ਵਿਚੋਂ ਮਹੱਤਵਪੂਰਨ ਨੁਕਤਾ ਹੈ ਕਿ ਸਫਲ ਅਤੇ ਅਮੀਰ ਵਿਅਕਤੀਆਂ ਨੂੰ ਜੋਖਮ ਉਠਾਉਣ ਦਾ ਮਾਦਾ ਹੁੰਦਾ ਹੈ। ਜੋ ਜੋਖਮ ਮੈਕਡਾਨਲਡ ਭਰਾ ਨਹੀਂ ਉਠਾ ਸਕੇ, ਉਹ ਰੇ ਕ੍ਰਾਕ ਨੇ ਉਠਾਇਆ ਅਤੇ ਦੁਨੀਆਂ ਦੇ ਅਮੀਰ ਆਦਮੀਆਂ ਵਿਚ ਸ਼ਮਾਰ ਹੋ ਗਿਆ। ਅਮੀਰ ਹੋਣ ਲਈ ਅਮੀਰੀ ਦਾ ਲਕਸ਼ ਚੁਣਨਾ ਬਹੁਤ ਜਰੂਰੀ ਹੈ। ਅਮੀਰ ਹੋਣ ਦਾ ਟੀਚਾ ਚੁਣਨ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਕੰਮ ਹੈ ਕੰਮ ਦੀ ਚੋਣ ਕਰਨਾ। ਕੰਮ ਦੀ ਚੋਣ, ਸਹੀ ਯੋਜਨਾਬੰਦੀ, ਵਕਤ ਪ੍ਰਬੰਧਨ, ਜਨੂੰਨ, ਆਤਮ ਵਿਸ਼ਵਾਸ਼, ਜੁੰਮੇਵਾਰੀ ਦੀ ਭਾਵਨਾ ਅਤੇ ਫੈਸਲੇ ਲੈਣ ਦੀ ਸਮਰੱਥਾ ਹੋਣਾ ਸਫਲਤਾ ਲਈ ਅਤੀ ਜਰੂਰੀ ਹੈ।

Please Click here for Share This News

Leave a Reply

Your email address will not be published. Required fields are marked *