ਮੁੰਬਈ : ਅਮੀਰ ਖਾਨ ਦੀ ਨਵੀਂ ਆਈ ਫਿਲਮ ਦੰਗਲ ਨੇ ਪਹਿਲੇ ਹਫਤੇ ਹੀ 197.53 ਕਰੋੜ ਰੁਪਏ ਕਮਾ ਲਏ ਹਨ। ਇਸ ਫਿਲਮ ਵਲੋਂ ਸਲਮਾਨ ਖਾਨ ਦੀ ਫਿਲਮ ਸੁਲਤਾਨ ਨਾਲੋਂ ਵੱਧ ਕਮਾਈ ਕਰਨ ਦੀ ਸੰਭਾਵਨਾ ਹੈ। ਸੁਲਤਾਨ ਫਿਲਮ ਨੇ ਕੁੱਲ 300 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਿਸ ਵਿਚੋਂ ਪਹਿਲੇ ਹਫਤੇ 180.36 ਕਰੋੜ ਰੁਪਏ ਕਮਾਏ ਸਨ। ਇਸ ਦੇ ਮੁਕਾਬਲੇ ਅਮੀਰ ਖਾਨ ਦੀ ਫਿਲਮ ਦੰਗਲ ਨੇ ਪਹਿਲੇ ਹਫਤੇ 197.53 ਕਰੋੜ ਰੁਪਏ ਕਮਾ ਕੇ ਸੁਲਤਾਨ ਫਿਲਮ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਦੋਵੇਂ ਫਿਲਮਾਂ ਕੁਸਤੀ ਤੇ ਆਧਾਰਿਤ ਹਨ। ਦੰਗਲ ਫਿਲਮ 23 ਦਸੰਬਰ ਸੁਕਰਵਾਰ ਨੂੰ ਰਿਲੀਜ ਹੋਈ ਸੀ ਅਤੇ ਇਸ ਤੋਂ ਪਹਿਲਾਂ ਹੀ ਵੀਰਵਾਰ ਨੂੰ ਇਸ ਫਿਲਮ ਨੇ ਅਡਵਾਂਸ ਹੀ 20 ਕਰੋੜ ਰੁਪਏ ਇਕੱਠੇ ਕਰ ਲਏ ਸਨ। ਅਗਲੇ ਹਫਤੇ ਇਸ ਫਿਲਮ ਵਲੋਂ ਮੋਟੀ ਕਮਾਈ ਕਰਨ ਦੀ ਸੰਭਾਵਨਾ ਹੈ।