ਅਮਰੀਕਾ, 6 ਸਤੰਬਰ- ਸਨਫ਼੍ਰਾਂਸਿਸਕੋ ਵਿਖੇ 16 ਸਤੰਬਰ ਨੂੰ ‘ਲਿਮਕਾ ਬੁੱਕ’ ਵਿੱਚ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਦੀ ਨਾਮਵਰ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ‘ਨੇਕੀ’ ਮੈਡੀਕਲ ਪ੍ਰੋਫ਼ੈਸਰ ਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਸਾਹਿਬ ਨੂੰ ਕਾਰਡਿਉਲਜੀ ਵਿਸ਼ੇ ਦਾ ਮਹੱਤਵਪੂਰਨ ਪੁਰਸਕਾਰ ‘ਫ਼ੈਲੋਸ਼ਿਪ ਆੱਫ਼ ਅਮਰੀਕਨ ਹਾਰਟ ਐਸੋਸੀਏਸ਼ਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ੲਿਹ ਪੁਰਸਕਾਰ ਅਮਰੀਕਨ ਹਾਰਟ ਐਸੋਸੀਏਸ਼ਨ ਉਨ ਹਾਈਪਰਟੈਨਸ਼ਨ, ਅਮਰੀਕਨ ਹਾਰਟ ਐਸੋਸੀਏਸ਼ਨ ਕਾਉੂਂਸਲਾ ਉਨ ਕਿਡਨੀ ੲਿਨਕਾਰਿਡਊ ਵਾਸਕੂਲਰ ਡਿਸੀਜ਼, ਅਮਰੀਕਨ ਸੁਸਾੲਿਟੀ ਅਾੱਫ਼ ਹਾਈਪਰਟੈਸ਼ਨ ਦੁਆਰਾ ਅਮਰੀਕਾ ਦੇ ਸ਼ਹਿਰ ਸਨਫ਼੍ਰਾਂਸਿਸਕੋ ਵਿੱਚ 14 ਤੋਂ 17 ਸਤੰਬਰ ਤੱਕ ਸਾਂਝੀ ਕਾਨਫਰੰਸ ਕੀਤੀ ਜਾ ਰਹੀ ਹੈ। ੲਿਸ ਕਾਨਫਰੰਸ ‘ਦੌਰਾਨ ਹੀ ਡਾਕਟਰ ਨੇਕੀ ਨੂੰ ‘ਫੈਲੋਸ਼ਿਪ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਕਾਨਫਰੰਸ ‘ਚ ਹੀ ਡਾਕਟਰ ‘ਨੇਕੀ’ ੲਿੱਕ ਖੋਜੀ ਪੱਤਰ ਵੀ ਪੜ੍ਹਨਗੇ। ਡਾ. ਨਿਰੰਕਾਰ ਸਿੰਘ ‘ਨੇਕੀ’ ਦੀ ੲਿਸ ਪ੍ਰਾਪਤੀ ਨਾਲ ਅੰਮ੍ਰਿਤਸਰ ਸਾਹਿਬ ਦਾ ਨਾਮ ਪੂਰੀ ਦੁਨੀਆ ‘ਚ ਰੌਸ਼ਨ ਹੋੲਿਆ ਹੈ। ਭਾਰਤ ਦੇ ਚੋਣਵੇਂ ਡਾਕਟਰਾਂ ‘ਚੋਂ ਹੀ ਡਾਕਟਰ ‘ਨੇਕੀ’ ਨਾਮ ‘ਫੈਲੋਸ਼ਿਪ’ ਪੁਰਸਕਾਰ ਲਈ ਦਰਜ ਹੋੲਿਆ ਹੈ।
