best platform for news and views

ਅਮਰਿੰਦਰ ਸਰਕਾਰ ਹਰ ਸਾਲ 5 ਲੱਖ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰੇਗੀ-ਮਨਪ੍ਰੀਤ ਬਾਦਲ

Please Click here for Share This News

ਰਾਜਨ ਮਾਨ
ਬਟਾਲਾ, 2 ਅਕਤੂਬਰ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੂਬੇ ਦੇ ਨੌਜਵਾਨਾਂ ਲਈ ਹਰ ਵਰ੍ਹੇ ੫ ਲੱਖ ਨੌਕਰੀਆਂ ਪੈਦਾ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਲੋਕਾਂ ਨਾਲ ਪੰਜ ਸਾਲਾਂ ਵਿਚ ਪੱਚੀ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਖਜ਼ਾਨਾ ਮੰਤਰੀ ਹੋਣ ਦੇ ਨਾਲ ਨਾਲ ਰੋਜ਼ਗਾਰ ਪੈਦਾ ਕਰਨ ਦੇ ਮਹਿਕਮੇ ਦੇ ਵੀ ਵਜ਼ੀਰ ਹਨ, ਇਸ ਲਈ ਉਹ ਇਹ ਦਾਅਵਾ ਬੜਾ ਸੋਚ ਸਮਝ ਕੇ ਕਰ ਰਹੇ ਹਨ।
ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਘਸੇਟਪੁਰਾ, ਢਡਿਆਣਾ ਨੱਤ, ਖੈਹਿਰਾ. ਕਾਲਾ ਅਫਗਾਨਾ, ਬਿਜਲੀਵਾਲ ਅਤੇ ਜੌੜਾ ਸਿੰਘਾ ਵਿਚ ਪਾਰਟੀ ਉਮੀਦਵਾਰ ਹੋਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ, ਮਨਪ੍ਰੀਤ ਬਾਦਲ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦਾ ਹਮਦਰਦ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਸਾਰ ਹੀ ਛੋਟੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ਾ ਮੁਆਫ ਕਰ ਕੇ ਕਿਸਾਨਾਂ ਨੂੰ ੧੦,੦੦੦ ਕਰੋੜ ਦੀ ਰਾਹਤ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਕਿਸਾਨ ਪੱਖੀ ਫੈਸਲੇ ਨਾਲ ਤਕਰੀਬਨ ੧੦ ਲੱਖ ਕਿਸਾਨ ਪਰਿਵਾਰ ਕਰਜ਼ਾ ਮੁਕਤ ਹੋ ਜਾਣਗੇ।  ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ੨੦੦੭ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਪਰ ਦਸ ਸਾਲਾਂ ਵਿਚ ਵੀ ਪੂਰਾ ਨਹੀਂ ਸੀ ਕੀਤਾ।
ਮਨਪ੍ਰੀਤ ਬਾਦਲ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜ ਏਕੜ ਦੀ ਮਾਲਕੀ ਵਾਲੇ ਸਾਰੇ ਕਿਸਾਨਾਂ ਦਾ ਦੋ ਲੱਖ ਕਰਜ਼ਾ ਮੁਆਫ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ, ਗੁਰਦਾਸਪੁਰ ਦੀ ਚੋਣ ਤੋਂ ਬਾਅਦ ਚੋਣ ਜ਼ਾਬਤਾ  ਖ਼ਤਮ ਹੁੰਦਿਆਂ ਹੀ ਇਸ ਸਬੰਧੀ ਨੋਟੀਫੀਕੇਸ਼ਨ ਜਾਰੀ ਹੋ ਜਾਵੇਗਾ।
ਖ਼ਜ਼ਾਨਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਸੂਬੇ ਦੀ ਤਰੱਕੀ ਅਤੇ ਵਿਕਾਸ ਦਾ ਅਸਲ ਮਾਪਦੰਡ ਉਥੋਂ ਦੇ ਲੋਕਾਂ ਦਾ ਜੀਵਨ ਮਿਆਰ ਅਤੇ ਆਮਦਨ ਦੇ ਪੁਖ਼ਤਾ ਸਾਧਨ ਹੁੰਦੇ ਹਨ ਨਾ ਕਿ ਸੜਕਾਂ, ਪੁਲ ਜਾਂ ਵੱਡੀਆਂ-ਵੱਡੀਆਂ ਇਮਾਰਤਾਂ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਸਰਕਾਰ ਕਿਸਾਨਾਂ-ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਉਹਨਾਂ ਦੇ ਪੈਰਾਂ ਉੱਤੇ ਖੜ੍ਹਾ ਕਰਨ ਲਈ ਯਤਨਸ਼ੀਲ ਹੈ। ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਸਾਰਾ ਜ਼ੋਰ ਸੂਬੇ ਵਿਚ ਨਵੀਂ ਸਰਮਾਇਆਕਾਰੀ ਕਰਾਉਣ ਉੱਤੇ ਲੱਗਿਆ ਹੋਇਆ ਹੈ ਤਾਂ ਕਿ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਹੋ ਸਕਣ। ਉਹਨਾਂ ਕਿਹਾ ਕਿ ਬਟਾਲਾ ਅਤੇ ਧਾਰੀਵਾਲ ਦੀ ਉੱਜੜ ਚੁੱਕੀ ਸਨਅਤ ਨੂੰ ਮੁੜ ਚਾਲੂ ਕੀਤਾ ਜਾਵੇਗਾ ਤਾਂ ਕਿ ਇਸ ਇਲਾਕੇ ਦੀ ਨੁਹਾਰ ਬਦਲ ਸਕੇ। ਖਜ਼ਾਨਾ ਮੰਤਰੀ ਨੇ ਲੋਕਾਂ ਨੂੰ ਯਾਦ ਕਰਾਇਆ ਕਿ ਪੰਜਾਬ ਦੀ ਤਰੱਕੀ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਭਾਖੜਾ ਡੈਮ, ਨਹਿਰਾਂ, ਖੇਤੀਬਾੜੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਚੰਡੀਗੜ੍ਹ ਸ਼ਹਿਰ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੀ ਹੀ ਦੇਣ ਹਨ।
ਮਨਪ੍ਰੀਤ ਬਾਦਲ ਨੇ ਪੰਜਾਬ ਦੇ ਲੋਕਾਂ ਦੀ ਮੰਦਹਾਲੀ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪਰਿਵਾਰ ਨੂੰ ਜ਼ਿਮੇਂਵਾਰ ਠਹਿਰਾਉਂਦਿਆ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਪਰਿਵਾਰ ਨੂੰ ਮੁੜ ਪੰਜਾਬ ਦੀ ਸਤਾ ਦੇ ਨੇੜੇ ਨਾ ਫਟਕਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਜਿਸ ਬੇਦਰਦੀ ਨਾਲ ਪੰਜਾਬ ਨੂੰ ਲੁੱਟਿਆ ਹੈ ਐਨੀ ਬੇਦਰਦੀ ਨਾਲ ਤਾਂ ਮੁਗਲਾਂ ਜਾਂ ਅੰਗਰੇਜ਼ਾਂ ਨੇ ਵੀ ਨਹੀਂ ਸੀ ਲੁੱਟਿਆ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ ਤਿੰਨੇ ਮੈਂਬਰ ਅਤੇ ਦੋਵੇਂ ਰਿਸ਼ਤੇਦਾਰ ਮੰਤਰੀ ਬਣ ਕੇ ਪੰਜਾਬ ਨੂੰ ਲੁੱਟਦੇ ਰਹੇ ਹਨ।
ਖ਼ਜ਼ਾਨਾ ਮੰਤਰੀ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਜਿਤਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕਦੇ ਵੀ ਇਥੋਂ ਦੇ ਲੋਕਾਂ ਨੂੰ ਬਦਨਾਮੀ ਨਹੀਂ ਖੱਟ ਕੇ ਦੇਣਗੇ। ਸੁਨੀਲ ਨੂੰ ਪੰਜਾਬ ਦਾ ਪੂਰਨ ਭਗਤ ਦਸਦਿਆਂ, ਉਹਨਾਂ ਕਿਹਾ ਕਿ ਉਹਨਾਂ ਆਪਣੀ ਪੂਰੀ ਜ਼ਿੰਦਗੀ ਵਿਚ ਅਜਿਹਾ ਸੂਝਵਾਨ, ਨੇਕਦਿਲ ਅਤੇ ਲੋਕ ਸੇਵਾ ਦੇ ਜ਼ਜ਼ਬੇ ਵਾਲਾ ਇਨਸਾਨ ਨਹੀਂ ਵੇਖਿਆ।
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਹਨਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਧੱਕੇਸ਼ਾਹੀਆਂ ਦਾ ਦੌਰ ਖ਼ਤਮ ਹੋ ਕੇ ਕਾਨੰਨ ਦਾ ਰਾਜ ਸਥਾਪਤ ਹੋ ਗਿਆ ਹੈ. ਇਸ ਲਈ ਆਟਾ-ਦਾਲ, ਪੈਨਸ਼ਨਾਂ ਅਤੇ ਮਨਰੇਗਾ ਸਕੀਮ ਦੀਆਂ ਸਹੂਲਤਾਂ ਦੇਣ ਲਈ ਕਿÀੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਉਹਨਾਂ ਕਿਸਾਨਾਂ ਨੂੰ ਦਸਿਆ ਕਿ ਜਿਹੜਾ ਝੋਨਾ ਪਿਛਲੀ ਸਰਕਾਰ ਸਮੇਂ ੧੩੦੦-੧੪੦੦ ਰੁਪਏ ਪ੍ਰਤੀ ਕੁਇੰਟਲ ਵਿਕਦਾ ਸੀ ਉਹ ਹੁਣ ੨੬੦੦-੨੭੦੦ ਰੁਪਏ ਕੁਇੰਟਲ ਵਿਕ ਰਿਹਾ ਹੈ ਅਤੇ ਕਿਸਾਨ ਨੂੰ ਅਦਾਇਗੀ ਵੀ ਦੂਜੇ ਦਿਨ ਹੀ ਹੋ ਰਹੀ ਹੈ।
ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਗੁਰਦਾਸਪੁਰ ਦੀ ਇਸ ਚੋਣ ਨੇ ਮੁਲਕ ਵਿਚ ਰਾਜਨੀਤਕ ਤਬਦੀਲੀ ਦਾ ਮੁੱਢ ਬੰਨਣਾ ਹੈ, ਇਸ ਲਈ ਮੁਲਕ ਨੂੰ ਮੋਦੀ ਦੇ ਮਕੜ ਜਾਲ ਵਿਚੋਂ ਛੁਡਾ ਕੇ ਫਿਰ ਡਾ. ਮÎਨਮੋਹਨ ਸਿੰਘ ਵਰਗੇ ਮੰਨੇ-ਪ੍ਰਮੰਨੇ ਅਰਥ ਸਾਸ਼ਤਰੀ ਦੇ ਹਵਾਲੇ ਕਰਨ ਲਈ ਇਥੋਂ ਕਾਂਗਰਸ ਨੂੰ ਜਿਤਾÀਣਾ ਬਹੁਤ ਲਾਜ਼ਮੀ ਹੈ।
ਇਹਨਾਂ ਰੈਲੀਆਂ ਨੂੰ ਹੋਰਨਾਂ ਤੋਂ ਇਲਾਵਾ ਵਿਧਾਇਕ ਅਮਰੀਕ ਸਿੰਘ ਢਿਲੋਂ, ਬਲਵਿੰਦਰ ਸਿੰਘ ਕੋਟਲਾਬਾਮਾ, ਬਲਵਿੰਦਰ ਸਿੰਘ ਭਾਲੋਵਾਲੀ ਅਤੇ ਰਵੀ ਬਾਜਵਾ ਨੇ ਵੀ ਸੰਬੋਧਨ ਕੀਤਾ।

Please Click here for Share This News

Leave a Reply

Your email address will not be published. Required fields are marked *