best platform for news and views

ਅਪੰਗ ਵੋਟਰਾਂ ਲਈ ਪੋਲਿੰਗ ਸਟੇਸ਼ਨਾਂ ‘ਤੇ ਹਰ ਸਹੂਲਤਮੁਹੱਈਆ ਕਰਵਾਈ ਜਾਵੇਗੀ

Please Click here for Share This News
ਬਰਨਾਲਾ,(ਰਕੇਸ ਕਮਾਰ ਗੋਇਲ):ਭਾਰਤੀ ਚੋਣ ਕਮਿਸ਼ਨ ਵੱਲੋਂ ਲਗਾਤਾਰ ਵੋਟ ਫੀਸਦੀਵਿੱਚ ਵਾਧਾ ਕਰਨ ਲਈ ਨਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਵਿਸ਼ੇਸ਼ ਲੋੜਾਂਵਾਲੇ ਵੋਟਰ ਜੋ ਕਿ ਕਿਸੇ ਨਾ ਕਿਸੇ ਕਾਰਨ ਆਪਣੀ ਵੋਟ ਦਾ ਉਪਯੋਗ ਕਰਨ ਤੋਂ ਵਾਂਝੇ ਰਹਿਜਾਂਦੇ ਸਨ, ਨੂੰ ਇਸ ਵਾਰ ਵੋਟ ਦਾ ਜ਼ਰੂਰੀ ਅਤੇ ਸਹੀ ਉਪਯੋਗ ਕਰਨ ਲਈ ਉਤਸ਼ਾਹਿਤਕੀਤਾ ਜਾ ਰਿਹਾ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਜ਼ਿਲ ਚੋਣ ਅਫ਼ਸਰਕਮਡਿਪਟੀਕਮਿਸ਼ਨਰ ਬਰਨਾਲਾ . ਅਮਰ ਪ੍ਰਤਾਪ ਸਿੰਘ ਵਿਰਕ ਨੇ ਸਥਾਨਕ ਐਸ ਡੀ ਕਾਲਜ ਵਿਖੇਅਪੰਗ ਮਤਦਾਤਾਵਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਸਬੰਧੀ ਆਯੋਜਿਤ ਕੀਤੀ ਇੱਕ ਰੈਲੀ ਨੂੰਹਰੀ ਝੰਡੀ ਦਿਖਾਉਣ ਮੌਕੇ ਸੰਬੋਧਨ ਕਰਦਿਆ ਕੀਤਾ।
. ਅਮਰ ਪ੍ਰਤਾਪ ਸਿੰਘ ਵਿਰਕ ਨੇ ਇਸ ਮੌਕੇ ਕਿਹਾ ਕਿ ਅਪੰਗ ਮਤਦਾਤਾਵਾਂ ਲਈ ਪੋਲਿੰਗਸਟੇਸ਼ਨਾਂਤੇ ਹਰ ਉਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਜਿਸ ਨਾਲ ਅਜਿਹੇ ਵੋਟਰਾਂਨੂੰ ਵੋਟ ਪਾਉਣ ਵਿੱਚ ਕਿਸੇ ਵੀ ਤਰਾਂ ਦੀ ਦਿੱਕਤ ਪੇਸ਼ ਨਾ ਆਵੇ। ਉਨਾਂ ਦੱਸਿਆ ਕਿਅਜਿਹੇ 800 ਦੇ ਕਰੀਬ ਜ਼ਿਲ ਦੇ ਅਪੰਗ ਵੋਟਰਾਂ ਦੀ ਵੋਟ ਪਾਉਣ ਸੰਬੰਧੀ ਹਰ ਸੰਭਵਸਹਾਇਤਾ ਕੀਤੀ ਜਾਵੇਗੇ। ਇਸ ਦੌਰਾਨ ਉਹਨਾਂ ਸਮੂਹ ਵਿਦਿਆਰਥੀਆਂ ਨੂੰ ਸੰਬੋਧਨਕਰਦਿਆ ਕਿਹਾ ਕਿ ਇਸ ਸੁਨੇਹੇ ਨੂੰ ਘਰਘਰ ਪਹੁੰਚਾਇਆ ਜਾਵੇ ਤਾਂ ਜੋ ਵੱਧ ਤੋ ਵੱਧਅਪੰਗ ਮਤਦਾਤਾ ਵੋਟ ਪਾਉਣ ਲਈ ਪ੍ਰੇਰਿਤ ਹੋ ਸਕਣ। ਉਹਨਾਂ ਕਿਹਾ ਕਿ ਅਪੰਗਮਤਦਾਤਾਵਾਂ ਨੂੰ ਪੋਲਿੰਗ ਸਟੇਸ਼ਨ ਤੇ ਪਹਿਲ ਦੇ ਆਧਾਰ ਤੇ ਵੋਟ ਪਾਉਣ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ ਬਰਨਾਲਾਵਿੱਚ ਪੈਂਦੇ 3 ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵਲੋ ਚੋਣਹਲਕਿਆਂ ਦੀ ਮੋਜੂਦਾ ਵੋਟਰ ਸੂਚੀਆਂ ਵਿੱਚੋ ਲੱਗਭੱਗ 800 ਪੀ.ਡਬਲਯੂ.ਡੀ. ਵੋਟਰਾਂ ਦੀਸ਼ਨਾਖਤ ਕੀਤੀ ਗਈ ਹੈ, ਜਿਹਨਾਂ ਵਿੱਚੋ ਵਿਸ਼ੇਸ਼ ਤੌਰ ਤੇ ਅੰਨ, ਗੂੰਗੇਬਹਿਰੇ ਅਤੇਚੱਲਣਫਿਰਨ ਤੋਂ ਲਾਚਾਰ ਵੋਟਰਾਂ ਨੂੰ ਪੋਲਿੰਗ ਵਾਲੇ ਦਿਨ ਇਨਾਂ ਵੋਟਰਾਂ ਨੂੰ ਵੋਟਾਂ ਵਾਲੇਦਿਨ ਉਨਾਂ ਦੀ ਮੰਗ ਅਨੁਸਾਰ ਪ੍ਰਬੰਧ ਜ਼ਿਲ ਪ੍ਰਸਾਸ਼ਨ ਵੱਲੋਂ ਵੱਖਵੱਖ ਗੈਰਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਤਾਂ ਜੋ ਇਨਾਂ ਵੋਟਰਾਂ ਨੂੰ ਆਗਾਮੀਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੋਟ ਪਾਉਣ ਵਿੱਚ ਕਿਸੇ ਵੀ ਤਰਾਂ ਦੀ ਕੋਈ ਪ੍ਰੇਸ਼ਾਨੀਪੇਸ਼ ਨਾ ਆਵੇ। 
ਅੱਜ ਦੀ ਰੈਲੀ ਵਿੱਚ ਸਰਕਾਰੀ ਹਾਈ ਸਕੂਲ ਬਰਨਾਲਾ, ਸੰਧੂ ਪੱਤੀ ਸਕੂਲ, ਐਸ ਡੀ ਸਕੂਲ,ਰਘੁਵੀਰ ਪ੍ਰਦਾਸ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਲਾਲ ਬਹਾਦੁਰ ਸਾਸਤਰੀ ਆਰਿਯਾਮਹਿਲਾ ਕਾਲਜ, ਐਨ ਐਮ ਐਸ ਡੀ ਸਕੂਲ, ਯੂਵਕ ਸੇਵਾਵਾਂ ਵਿਭਾਗ ਦੇ ਵਲੰਟੀਅਜ਼,ਸਿਹਤ ਵਿਭਾਗ ਅਤੇ ਵੱਖਵੱਖ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ 1200 ਦੇਕਰੀਬ ਨੁਮਾਇੰਦਿਆਂ ਨੇ ਭਾਗ ਲਿਆ। 
ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਪਰਮਪਾਲ ਕੌਰ ਸਿੱਧੂ, ਸਹਾਇਕਕਮਿਸ਼ਨਰ ਅਮਰਿੰਦਰ ਸਿੰਘ ਮੱਲ, ਜ਼ਿਲ ਸਿੱਖਿਆ ਅਫ਼ਸਰ ਸਰਬਜੀਤ ਸਿੰਘਤੂਰ, ਜ਼ਿਲ ਸਿੱਖਿਆ ਅਫ਼ਸਰ ਮੇਜਰ ਸਿੰਘ, ਜ਼ਿਲ ਚੋਣ ਕੋਆਰਡੀਨੇਟਰ ਵਕੀਲਚੰਦ ਗੋਇਲ, ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਰਘੁਵੀਰ ਸਿੰਘ ਮਾਨ ਅਤੇ ਵੱਖਵੱਖਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਸਨ
Please Click here for Share This News

Leave a Reply

Your email address will not be published. Required fields are marked *