ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਧਰਮ ਦੇ ਨਾਂ ਤੇ ਵੋਟਾਂ ਮੰਗਣ ਵਾਲਿਆਂ ‘ਤੇ ਲਾਗਾਮ ਲਾਉਣ ਤੋਂ ਬਾਅਦ ਹੁਣ ਅਪਰਾਧਿਕ ਮਾਮਲਿਆਂ ਵਿਚ ਸਾਮਲ ਉਮੀਦਵਾਰਾਂ ਬਾਰੇ ਫੈਸਲਾ ਕਰਨ ਲਈ 5 ਮੈਂਬਰੀ ਬੈਚ ਦੀ ਸਥਾਪਨਾ ਕੀਤੀ ਹੈ, ਜੋ ਕਿ ਅਗਲੇ ਦਿਨਾਂ ਵਿਚ ਉਨ੍ਹਾਂ ਉਮੀਦਵਾਰਾਂ ਬਾਰੇ ਫੈਸਲਾ ਕੀਤਾ ਹੈ, ਜੋ ਕਿ ਵੱਡੇ ਅਪਰਾਧਾਂ ਨਾਲ ਜੁੜੇ ਹੋਣ ਦੇ ਬਾਵਜੂਦ ਦੇਸ ਨੂੰ ਚਲਾਉਣ ਵਾਲੀ ਸੰਸਥਾ ਵਿਧਾਨ ਸਭਾ ਜਾਂ ਲੋਕ ਸਭਾ ਦੇ ਮੈਂਬਰ ਬਣ ਜਾਂਦੇ ਹਨ। ਦੁਨੀਆਂ ਵਿਚ ਭਾਰਤ ਦੀ ਇਸ ਗੱਲੋਂ ਵਿਸੇਸ ਚਰਚਾ ਰਹਿੰਦੀ ਹੈ ਕਿ ਇਥੇ ਵੱਡੇ ਅਪਰਾਧੀ ਆਪਣੀ ਤਾਕਤ ਦੇ ਜੋਰ ਨਾਲ ਚੋਣਾ ਜਿੱਤਾ ਕੇ ਨੇਤਾ ਬਣ ਜਾਂਦੇ ਹਨ ਅਤੇ ਸਰਕਾਰ ਵਿਚ ਵੱਡੇ ਮੰਤਰਾਲੇ ਹਾਸਲ ਕਰ ਲੈਂਦੇ ਹਨ। ਇਸ ਲਈ ਹੁਣ ਸੁਪਰੀਮ ਕੋਰਟ ਨੇ ਅੱਜ ਅਹਿਮ ਫੈਸਲਾ ਲੈਂਦਿਆਂ 5 ਜੱਜਾਂ ਤੇ ਆਧਾਰਿਤ ਇਕ ਬੈਂਚ ਦੀ ਸਥਾਪਨਾ ਕੀਤੀ ਹੈ, ਜੋ ਇਸ ਸਬੰਧੀ ਫੈਸਲਾ ਕਰੇਗਾ। ਇਸ ਬੈਂਚ ਵਲੋਂ ਸੰਵਿਧਾਨਕ ਪਹਿਲੂਆਂ ਤੋਂ ਇਸ ਮਾਮਲੇ ਨੂੰ ਵਿਚਾਰਿਆ ਜਾਵੇਗਾ ਕਿ ਵੱਡੇ ਅਪਰਾਧਾਂ ਵਿਚ ਸਾਮਲ ਨੇਤਾ ਚੋਣਾ ਲੜ ਸਕਣਗੇ ਜਾਂ ਨਹੀਂ। ਅਗਲੇ ਮਹੀਨੇ ਦੇਸ ਦੇ 5 ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾ ਨੂੰ ਮੁੱਖ ਰੱਖਦਿਆਂ ਆਸ ਹੈ ਕਿ ਇਹ ਬੈਂਚ ਜਲਦੀ ਹੀ ਆਪਣਾ ਅਹਿਮ ਫੈਸਲਾ ਦੇਵੇਗਾ।