best platform for news and views

ਅਨੂਸੁਚਿਤ ਜਾਤੀ ਵਿਦਿਆਰਥੀਆਂ ਤੋਂ ਨਜਾਇਜ ਦਾਖਲਾ ਫੀਸ ਲੈਣ ਦਾ ਮਾਮਲਾ

Please Click here for Share This News

ਚੰਡੀਗੜ, 20 ਜੂਨ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਅਨੂਸੁਚਿਤ ਜਾਤੀ ਵਿਦਿਆਰਥੀ ਤੋਂ ਨਜਾਇਜ ਦਾਖਲਾ ਫੀਸ ਲੈਣ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਵਧੀਕ ਮੁੱਖ ਸਕੱਤਰ,ਪੰਜਾਬ ਸਰਕਾਰ ਉਚੇਰੀ ਸਿੱਖਿਆ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੰਜਾਬ ਗਰੁੱਪ ਆਫ ਕਾਲਜ ਚੁੰਨੀ ਕਲਾਂ, ਤਹਿਸੀਲ ਬਸੀ ਪਠਾਣਾ ਜ਼ਿਲ•ਾ ਫਤਿਹਗੜ• ਸਾਹਿਬ ਦੇ ਅਧਿਕਾਰੀਆਂ/ ਕਾਰਮਚਾਰੀਆਂ, ਜੋ ਇਸ ਮਾਮਲੇ ਨਾਲ ਸਬੰਧਤ ਹਨ ਵਿਰੁਧ ਕਾਰਵਾਈ ਕਰਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਜ਼ਿਲਾਂ ਫਤਿਹਗੜ• ਸਾਹਿਬ ਦੇ ਬਸੀ ਪਠਾਣਾ ਤਹਿਸੀਲ ਦੇ ਚੁੰਨੀ ਕਲਾ ਦੇ ਵਿਦਿਆਰਥੀ ਜਤਿੰਦਰ ਸਿੰਘ ਅਤੇ ਹੋਰ ਵਲੋਂ ਲ਼ਿਖਤੀ ਤੋਰ ਤੇ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਉਕਤ ਕਾਲਜ ਵਿੱਚ ਬੀ.ਐਡ ਅਤੇ ਐਮ ਐਡ ਕਰ ਰਹੇ ਅਨੂਸੁਚਿਤ ਜਾਤੀ ਵਿਦਿਆਰਥੀਆ ਤੋਂ ਨਜਾਇਜ ਦਾਖਲਾ ਫੀਸ ਲਈ ਜਾ ਰਹੀ ਹੈ।

ਜਿਸ ਤੇ ਕਾਰਵਾਈ ਕਰਦਿਆ ਕਮਿਸ਼ਨ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਿਜ)  ਤੋਂ ਜਾਂਚ ਕਰਵਾਈ ਗਈ ਅਤੇ ਸ਼ਿਕਾਇਤ ਨੂੰ ਦਰੁਸਤ ਪਾਇਆ ਗਿਆ।
ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਬੰਧਤ ਵਿਭਾਗ ਤੋਂ ਐਕਸ਼ਨ ਟੇਕਨ ਰਿਪੋਰਟ ਵੀ ਮੰਗ ਲਈ ਗਈ ਹੈ।

Please Click here for Share This News

Leave a Reply

Your email address will not be published. Required fields are marked *