best platform for news and views

ਅਨੁਸੂਚਿਤ ਜਾਤੀਆਂ ਦਾ ਵਰਗ ਨਵ-ਨਿਰਮਾਣ ਵਿੱਚ  ਸਰਕਾਰਾਂ ਦੀਆਂ  ਸਾਰਥਿਕ ਨੀਤੀਆਂ ਨਾ ਹੋਣ ਕਾਰਨ ਅੱਜ ਵੀ ਪੱਛੜੇਪਣ ਦਾ ਸ਼ਿਕਾਰ — ਕੈਂਥ

Please Click here for Share This News
ਪਟਿਆਲਾ, 20 ਅਪ੍ਰੈਲ     ਅਨੁਸੂਚਿਤ ਜਾਤੀਆਂ ਦਾ ਵਰਗ ਨਵ-ਨਿਰਮਾਣ ਵਿੱਚ  ਸਰਕਾਰਾਂ ਦੀਆਂ  ਸਾਰਥਿਕ ਨੀਤੀਆਂ ਨਾ ਹੋਣ ਕਾਰਨ ਅੱਜ ਵੀ ਪੱਛੜੇਪਣ ਦਾ ਸ਼ਿਕਾਰ ਹਨ ਇਹ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਥੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ।
ਉਹਨਾਂ ਦੱਸਿਆ ਕਿ ਅਜ਼ਾਦੀ ਦੇ 72ਵੇਂ ਸਾਲ ਵਿੱਚ ਵੀ ਇਨ੍ਹਾਂ ਦੱਬੇ ਕੁਚਲੇ ਵਰਗ ਨੂੰ ਅੱਜ ਵੀ ਅਨਿਆਂ, ਅੱਤਿਆਚਾਰ, ਸ਼ੋਸ਼ਣ, ਬਲਾਤਕਾਰ, ਧੱਕੇਸ਼ਾਹੀ ਅਤੇ ਗੁੰਡਾਗਰਦੀ ਦੇ ਕਾਰਨ ਆਪਣੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਜੀਵਨ ਲਈ ਜੱਦੋਜਹਿਦ ਕਰਨੀ ਪੈਂਦੀ ਹੈ।
ਸ੍ਰ ਕੈਂਥ ਨੇ ਦੱਸਿਆ ਕਿ  ਸਰਕਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਭਾਲਾਈ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿਚ ਸ਼ਾਸਨ ਪ੍ਰਸ਼ਾਸਨ ਫੇਲ੍ਹ ਸਾਬਿਤ ਹੋ ਰਿਹਾ ਹੈ। ਗਰੀਬ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਲੱਖਾਂ ਕਰੋੜਾਂ ਰੁਪਏ ਸਾਰਥਿਕ ਨੀਤੀ ਨਾ ਹੋਣ ਕਾਰਨ ਹਰ ਸਾਲ ਅਨੁਸੂਚਿਤ ਜਾਤੀ ਵਰਗ ਦਾ ਸ਼ੋਸ਼ਣ ਹੁੰਦਾ ਹੈ ਕੈਪਟਨ ਸਰਕਾਰ ਨੂੰ ਇਸ ਪ੍ਰਤੀ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਕਮਜੋਰ ਪੱਛੜੇ ਵਰਗਾ ਦੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਨਿਰਭਰ ਹੁੰਦਾ ਹੈ।
ਉਹਨਾਂ ਅੱਗੇ ਕਿਹਾ ਕਿ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਵਿੱਚ ਅਨੁਸੂਚਿਤ ਜਾਤੀਆਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ ,ਪੰਜਾਬ ਸਰਕਾਰ ਨੂੰ ਵਿਲੇਜ਼ ਕੋਮਨ ਲੈਂਡ ਐਕਟ ਵਿੱਚ ਤਬਦੀਲੀ ਲਿਆਕੇ ਅਨੁਸੂਚਿਤ ਜਾਤੀਆਂ ਦੇ ਹਿੱਸੇ ਦੀ ਜ਼ਮੀਨ ਨੂੰ ਯਕੀਨੀ ਬਣਾਇਆ ਜਾਵੇ।
ਸ੍ਰ ਕੈਂਥ ਨੇ ਦੱਸਿਆ ਕਿ ਰਾਖਵੇਂਕਰਨ ਦੀ ਨੀਤੀ ਨੂੰ ਅਬਾਦੀ ਮੁਤਾਬਕ ਵਧਾਉਣ ਚਾਹੀਦਾ ਹੈ ਕਿਉਂਕਿ ਕਿ ਸਾਲ 1974 ਤੋਂ ਬਾਅਦ ਇਸ ਮੁੱਦੇ ਉੱਤੇ ਸਰਕਾਰਾਂ ਨੇ ਕੋਈ ਵੀ ਨਜ਼ਰਸਾਨੀ ਨਹੀਂ ਕੀਤੀ ਇਹ ਇੱਕ ਗੰਭੀਰ ਮੁੱਦਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਤੁਰੰਤ ਧਿਆਨ ਦੇਣਾਂ ਚਾਹੀਦਾ ਹੈ।ਇਸ ਮੀਟਿੰਗ ਵਿੱਚ ਜਿਲ੍ਹਾ ਜੱਥੇਬੰਦੀ ਦੇ ਗਠਨ ਉਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਚੰਦ ਸਿੰਘ ਭਟੇੜੀ, ਸ਼ਰਨਜੀਤ ਸਿੰਘ ਬੈਹਿਰੂ ਨੂੰ ਜਰਨਲ ਸੱਕਤਰ, ਮੀਤ ਪ੍ਰਧਾਨ ਬੂਟਾ ਸਿੰਘ ਲੰਗ, ਗੁਰਧਿਆਨ ਸਿੰਘ ਹਰਦਾਸਪੁਰ ਮੀਤ ਪ੍ਰਧਾਨ, ਸੱਕਤਰ ਗੁਰਪ੍ਰੀਤ ਸਿੰਘ ਕੈਂਥ, ਹਰੀ ਚੰਦ ਅਲਾਣਾ ਨੂੰ ਮੀਤ ਪ੍ਰਧਾਨ ਆਦਿ ਨੂੰ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਮੈਣਮਾਜਰੀ, ਬਲਵਿੰਦਰ ਸਿੰਘ ਮੁੱਲਾਂਪੁਰ, ਸੂਬੇਦਾਰ ਸੁਰਜਨ ਸਿੰਘ,ਇੰਦਰਜੀਤ ਸਿੰਘ ਦੇਵੀਗੜ੍ਹ,ਸਰਨਜੀਤ ਸਿੰਘ ਬੈਹਿਰੂ,ਅਵਤਾਰ ਸਿੰਘ ਪੀਰਜੈਨ,ਗੁਰਪ੍ਰੀਤ ਸਿੰਘ ਘੋਲੀ, ਹਰਦੀਪ ਸਿੰਘ,ਦੇਵੀਦਿਆਲ ਆਦ ਨੇ ਵੀ ਸ਼ਮੂਲੀਅਤ ਕੀਤੀ ਹੈ।
Please Click here for Share This News

Leave a Reply

Your email address will not be published. Required fields are marked *