ਹੁਸ਼ਿਆਰਪੁਰ (ਤਰਸੇਮ ਦੀਵਾਨਾ) ਨਵੇਂ ਸਾਲ ਦੀ ਆਮਦ ਮੌਕੇ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਅੱਜ ਜ਼ਿਲ•ਾ ਸਿਹਤ ਅਫਸਰ ਡਾ. ਸੇਵਾ ਸਿੰਘ ਦੀ ਅਗਵਾਈ ਵਿੱਚ ਦਫਤਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਚੰਗੇ ਵਤੀਰੇ ਪ੍ਰਤੀ ਸਹੁੰ ਚੁੱਕਣ ਦੀ ਰਮਮ ਅਦਾ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ.ਸੇਵਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਜਿਲ•ੇ ਦੀਆਂ ਸਮੂਹ ਸਰਕਾਰੀ ਸਿਹਤ ਸਸੰਥਾਵਾਂ ਵਿਖੇ ਨਵੇਂ ਸਾਲ ਮੌਕੇ ਇਹ ਕਸਮ ਚੁੱਕੀ ਜਾ ਰਹੀ ਹੈ ਕਿ ਸਾਰੇ ਮੁਲਾਜ਼ਮ ਆਪਣੇ ਦਫਤਰ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਸਾਰੇ ਵਿਅਕਤੀਆਂ ਨਾਲ ਚੰਗੀ ਵਤੀਰਾਂ ਕਰਨਗੇ ਅਤੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਸਹੀ, ਸਪੱਸ਼ਟ ਅਤੇ ਸੰਤੋਸ਼ਜਨਕ ਜਵਾਬ ਦੇਵਾਂਗੇ। ਉਨ•ਾਂ ਦੀ ਸਮੱਸਿਆ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਲਈ ਸੁਚੱਜੇ ਢੰਗ ਨਾਲ ਆਪਣੀ ਜਿੰਮ•ੇਵਾਰੀ ਨਿਭਾਵਾਂਗੇ। ਜੇਕਰ ਦਫਤਰ ਵਿੱਚ ਆਏ ਵਿਅਕਤੀ ਨੂੰ ਮੇਰੇ ਨਾਲ ਸਬੰਧਤ ਕੰਮਾਂ ਤੋਂ ਇਲਾਵਾ ਕਿਸੇ ਹੋਰ ਜਾਣਕਾਰੀ ਦੀ ਜ਼ਰੂਰਤ ਹੋਵੇ ਤਾਂ ਉਨ•ਾਂ ਦੀ ਹਰ ਸੰਭਵ ਮਦਦ ਕਰਾਂਗੇ। ਸਿਹਤ ਵਿਭਾਗ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਡਾ.ਸੇਵਾ ਸਿੰਘ ਨੇ ਕਿਹਾ ਕਿ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਦੇ ਸਮੂਹ ਮੁਲਾਜ਼ਮਾਂ ਵੱਲੋਂ ਵੀ ਚੰਗਾ ਵਤੀਰਾ ਅਪਨਾਉਣ ਪ੍ਰਤੀ ਪ੍ਰਣ ਲਿਆ ਗਿਆ। ਪ੍ਰਣ ਉਪੰਰਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਡਾ.ਸੇਵਾ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਸਿੱਧੇ ਤੌਰ ਤੇ ਮਾਨਵਤਾ ਨਾਲ ਜੁੜਿਆ ਹੋਣ ਕਾਰਣ ਇਹ ਪ੍ਰਣ ਲੈਣ ਦਾ ਸਹੀ ਮਕਸਦ ਸਹੀ ਸਲੀਕਾ ਵਰਤਦੇ ਹੋਏ ਅਤੇ ਇਕ ਦਸੂਰੇ ਨਾਲ ਪਿਆਰ ਭਰੀ ਭਾਵਨਾ ਰੱਖਦੇ ਹੋਏ ਹਰ ਵਿਅਕਤੀ ਦੀ ਲੋੜ ਅਨੁਸਾਰ ਉਸਦੀ ਮਦਦ ਕਰਨਾ ਹੈ। ਉਨ•ਾਂ ਕਿਹਾ ਕਿ ਪ੍ਰਣ ਲੈਣ ਦੇ ਨਾਲ-ਨਾਲ ਇਸਨੂੰ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਦਾ ਹੈ ਤੇ ਇਸ ਵਤੀਰੇ ਨੂੰ ਸਾਰੇ ਸਾਲ ਅਪਣਾਏ ਰੱਖਣ ਦੀ ਵੀ ਲੋੜ ਹੈ। ਇਸ ਮੌਕੇ ਡਾ.ਰਜਿੰਦਰ ਰਾਜ, ਡਾ.ਗੁਰਦੀਪ ਸਿੰਘ ਕਪੂਰ, ਡਾ.ਮਨੋਹਰ ਲਾਲ, ਡਾ.ਸੁਨੀਲ ਅਹੀਰ, ਡਾ.ਸ਼ੈਲੇਸ਼, ਮਾਸ ਮੀਡੀਆ ਵਿੰਗ ਤੋਂ ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਅਤੇ ਕੁਲਦੀਪ ਕੌਰ, ਸੁਪਰਡੈਂਟ ਰਜਿੰਦਰ ਰਾਜ ਅਤੇ ਭਗਵਾਨ ਸਿੰਘ ਜਿਲ•ਾ ਪ੍ਰੋਗਰਾਮ ਮੈਨੇਜਰ ਕੌਮੀ ਸਿਹਤ ਮਿਸ਼ਨ ਮੁਹੰਮਦ ਆਸਿਫ ਤੋਂ ਇਲਾਵਾ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਜਿਲ•ਾ ਸਿਹਤ ਅਫਸਰ ਡਾ.ਸੇਵਾ ਸਿੰਘ ਦੀ ਅਗਵਾਈ ਵਿੱਚ ਚੰਗੇ ਵਤੀਰੇ ਦੀ ਸਹੁੰ ਚੁਕਾਉਦੇ ਹੋਏ ਮਾਸ ਮੀਡੀਆ ਅਧਿਕਾਰੀ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ।