ਮਾਛੀਵਾੜਾ ਸਾਹਿਬ, 22 ਅਗਸਤ (ਹਰਪ੍ਰੀਤ ਸਿੰਘ ਕੈਲੇ) : ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਦੀ ਅਧਿਆਪਿਕਾ ਸ੍ਰੀਮਤੀ ਸੁਖਵੀਰ ਕੌਰ ਨੇ ਸਮਾਰਟ ਕਲਾਸਾਂ ਲਈ ਐਲ.ਈ.ਡੀ ਸਕੂਲ ਪ੍ਰਿੰਸੀਪਲ ਲਖਵੀਰ ਸਿੰਘ ਨੂੰ ਭੇਂਟ ਕੀਤੀ। ਅਧਿਆਪਿਕਾ ਸੁਖਵੀਰ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਵੱਧ ਰਹੀ ਈ.ਕੰਟੈਂਟ ਦੀ ਮਹੱਤਤਾ ਨੂੰ ਦੇਖਦੇ ਹੋਏ ਉਨ•ਾਂ ਵਿਦਿਆਰਥੀਆਂ ਨੂੰ ਈ.ਕੰਟੈਂਟ ਰਾਹੀਂ ਸਰਬ ਸਿੱਖਿਆ ਹਾਸਿਲ ਕਰਨ ਦਾ ਉਪਰਾਲਾ ਕੀਤਾ ਹੈ। ਸਕੂਲ ਪ੍ਰਿੰਸੀਪਲ ਲਖਵੀਰ ਸਿੰਘ ਨੇ ਕਿਹਾ ਕਿ ਇੰਗਲਿਸ਼ ਅਧਿਆਪਿਕਾ ਸੁਖਵੀਰ ਕੌਰ ਵਲੋਂ ਦਿੱਤੀ ਗਈ ਐ.ਈ.ਡੀ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਸਮਾਰਟ ਕਲਾਸ ਰਾਹੀਂ ਰੌਚਕ ਗਤੀਵਿਧੀਆਂ ਦੀ ਜਾਣਕਾਰੀ ਪ੍ਰਾਪਤ ਹੋਵੇਗੀ, ਜਿਸ ਨਾਨ ਉਹ ਸਿੱਖਿਆ ਦੇ ਖੇਤਰ ਵਿਚ ਹੋਰ ਵੀ ਅੱਗੇ ਵਧ ਵੱਡੀਆਂ ਮੱਲਾਂ ਮਾਰਨਗੇ। ਇਸ ਮੌਕੇ ਨਿਰਮਲ ਸਿੰਘ, ਨਿਰੰਜਨ ਕੁਮਾਰ, ਨਵਦੀਪ ਸ਼ਰਮਾ, ਅਭੀਸ਼ੇਕ ਤਾਰਾ, ਸਿਮਰਨਜੀਤ ਸਿੰਘ, ਕੁਲਦੀਪ ਸਿੰਘ, ਸੁਖਵਿੰਦਰਪਾਲ ਸਿੰਘ, ਮਨਪ੍ਰੀਤ ਕੌਰ, ਸਨਦੀਪ ਕੌਰ (ਸਾਰੇ ਅਧਿਆਪਕ) ਵੀ ਮੌਜੂਦ ਸਨ।
ਫੋਟੋ ਕੈਪਸ਼ਨ
ਮਾਛੀਵਾੜਾ ਐਲਈਡੀ : ਸਮਾਰਟ ਕਲਾਸ ਲਈ ਪ੍ਰਿੰ.ਲਖਵੀਰ ਸਿੰਘ ਨੂੰ ਐਲ.ਈ.ਡੀ ਭੇਂਟ ਕਰਦੇ ਹੋਏ ਅਧਿਆਪਿਕਾ ਸੁਖਵੀਰ ਕੌਰ ਤੇ ਹੋਰ।