best platform for news and views

ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਸਮਾਗਮ

Please Click here for Share This News

ਧੂਰੀ, 08 ਸਤਬੰਰ (ਮਹੇਸ਼ ਜਿੰਦਲ)- ਸਥਾਨਕ ਯਸ਼ ਚੌਧਰੀ ਆਰੀਆ ਮਾਡਲ ਸਕੂਲ ਵਿਖੇ ਪ੍ਰਿੰਸੀਪਲ ਮੋਨਿਕਾ ਵਾਟਸ਼ ਦੀ ਅਗਵਾਈ ਹੇਠ ਸਕੂਲ ਕਮੇਟੀ ਅਤੇ ਭਾਰਤ ਵਿਕਾਸ਼ ਪ੍ਰੀਸ਼ਦ (ਸ਼ਹੀਦ ਭਗਤ ਸਿੰਘ) ਦੇ ਪ੍ਰਧਾਨ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਦੇ ਸਹਿਯੋਗ ਨਾਲ ਅਧਿਆਪਕ ਦਿਵਸ਼ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਭਾਰਤ ਵਿਕਾਸ਼ ਪ੍ਰੀਸ਼ਦ ਦੀ ਟੀਮ ਵੱਲੋ ਅਧਿਆਪਨ ਦੇ ਖੇਤਰ ਵਿੱਚ ਚੰਗੀਆ ਸੇਵਾਵਾਂ ਨਿਭਾਉਣ ਬਦਲੇ ਯਸ਼ ਚੌਧਰੀ ਸਕੂਲ ਦੀ ਅਧਿਆਪਕਾ ਸਵਰਨਜੀਤ ਕੌਰ ਤੇ ਸ਼੍ਰੀਮਤੀ ਨੀਰਜ, ਸਰਕਾਰੀ ਪ੍ਰਾਇਮਰੀ ਸਕੂਲ ਮਾਨਵਾਲਾ ਦੀ ਸ਼੍ਰੀਮਤੀ ਨੀਲਮ ਜਿੰਦਲ ਅਤੇ ਸਰਕਾਰੀ ਕੰਨਿਆ ਸਕੂਲ ਧੂਰੀ ਦੀ ਅਧਿਆਪਕਾ ਸ੍ਰੀਮਤੀ ਭਾਰਤੀ ਗੋਇਲ ਨੂੰ ਉੇਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਸਕੂਲੀ ਬੱਚਿਆ ਵੱਲੋ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮਹਾਸਾ ਸ਼ੋਮ ਪ੍ਰਕਾਸ਼ ਨੇ ਅਧਿਆਪਕ ਦਿਵਸ਼ ਬਾਰੇ ਵਿਸਥਾਰ ਰੌਸ਼ਨੀ ਪਾਈ ਅਤੇ ਆਖਿਰ ਵਿੱਚ ਪ੍ਰਿਸੀਪਲ ਮੋਨਿਕਾ ਵਾਟਰ ਨੇ ਸਾਰਿਆ ਦਾ ਧੰਨਵਾਦ ਕੀਤਾ ।

 

Please Click here for Share This News

Leave a Reply

Your email address will not be published. Required fields are marked *