best platform for news and views

ਅਧਿਆਪਕਾਂ ਨੇ ਨਵੀਂ ਤਬਾਦਲਾ ਨੀਤੀ ਅਤੇ ਰੈਸ਼ਨੇਲਾਈਜੇਸ਼ਨ ਪੱਤਰ ਦੀਆਂ ਕਾਪੀਆਂ ਸਾੜੀਆਂ

Please Click here for Share This News
ਸੰਗਰੂਰ, (ਬਲਵਿੰਦਰ ਸਿੰਘ ਸਰਾਂ)
ਮਾਸਟਰ ਕਾਡਰ ਯੂਨੀਅਨ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੀ ਨਵੀਂ ਤਬਾਦਲਾ ਨੀਤੀ ਅਤੇ ਰੈਸ਼ਨੇਲਾਈਜੇਸ਼ਨ ਪੱਤਰ ਦੀਆਂ ਕਾਪੀਆਂ ਸਾੜਦਿਆਂ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੇ ਸਿੱਖਿਆ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਅਧਿਆਪਕ ਵਰਗ ਨੂੰ ਇੱਕਜੁੱਟ ਹੋ ਕੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ।
ਯੂਨੀਅਨ ਦੀ ਜ਼ਿਲ੍ਹਾ ਇਕਾਈ ਦੇ ਸੱਦੇ ’ਤੇ ਮਾਸਟਰ ਕਾਡਰ ਅਧਿਆਪਕਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੀ ਇਕੱਤਰਤਾ ਸਥਾਨਕ ਨੈਣਾਂ ਦੇਵੀ ਮੰਦਿਰ ਵਿੱਚ ਹੋਈ ਜਿਥੋਂ ਰੋਸ ਮਾਰਚ ਕਰਦਿਆਂ ਡੀਸੀ ਕੰਪਲੈਕਸ ਦੇ ਗੇਟ ਅੱਗੇ ਕਾਪੀਆਂ ਸਾੜੀਆਂ।
ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਸਿੱਖਿਆ ਵਿਰੋਧੀ ਨੀਤੀ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਐਸਐਸਏ/ਰਮਸਾ/5178 ਅਤੇ ਹੋਰ ਸੋਸਾਇਟੀਆਂ ਅਧੀਨ ਭਰਤੀ ਕੀਤੇ ਮੁਲਾਜ਼ਮਾਂ ਨੂੰ ਪੂਰੇ ਤਨਖਾਹ ਸਕੇਲ ’ਤੇ ਰੈਗੂਲਰ ਕੀਤਾ ਜਾਵੇ, ਬਦਲੀਆਂ ਸਬੰਧੀ ਬਣਾਈ ਨਵੀਂ ਨੀਤੀ ਵਿਚ ਤਿੰਨ ਸਾਲ ਅਤੇ ਸੱਤ ਸਾਲ ਵਾਲੀ ਸ਼ਰਤ ਖਤਮ ਕੀਤੀ ਜਾਵੇ, ਰੈਸ਼ਨੇਲਾਈਜੇਸ਼ਨ ਅਧੀਨ ਹਜ਼ਾਰਾਂ ਅਸਾਮੀਆਂ ਖਤਮ ਕਰਨ ਦੀ ਨੀਤੀ ਅਤੇ ਗਰੁੱਪਾਂ ਦੇ ਵਰਗੀਕਰਨ ਵਾਲਾ ਪੱਤਰ ਵਾਪਸ ਲਿਆ ਜਾਵੇ। ਇਸ ਮੌਕੇ ਮਾਸਟਰ ਕਾਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਦਿਆਲਗੜ੍ਹ, ਸੂਬਾ ਆਗੂ ਜਗਤਾਰ ਸਿੰਘ ਈਲਵਾਲ, ਕੁਲਵਿੰਦਰ ਸਿੰਘ ਮੋਹਲ, ਈਟੀਟੀ ਯੂਨੀਅਨ ਵਲੋਂ ਕੁਲਵਿੰਦਰ ਸਿੰਘ, ਗੁਰਜੀਤ ਸਿੰਘ ਘਨੌਰ, ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਅਵਤਾਰ ਸਿੰਘ, ਐਸਸੀਬੀਸੀ ਯੂਨੀਅਨ ਵਲੋਂ ਗੁਰਸੇਵਕ ਸਿੰਘ, ਲੈਕਚਰਾਰ ਕ੍ਰਿਸ਼ਨ ਸਿੰਘ, ਜੋਤਇੰਦਰ ਸਿੰਘ ਜੋਤੀ, ਮੁੱਖ ਅਧਿਆਪਕ ਕੁਲਦੀਪ ਸਿੰਘ ਸਣੇ ਬਲਾਕ ਪੱਧਰ ਦੇ ਆਗੂ ਸ਼ਾਮਲ ਹੋਏ।
Please Click here for Share This News

Leave a Reply

Your email address will not be published. Required fields are marked *