ਭਿੱਖੀਵਿੰਡ 26 ਨਵੰਬਰ (ਜਗਮੀਤ ਸਿੰਘ)-ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ
ਪੁਰਾਤਨ ਵਿਰਾਸਤ ਦਰਸ਼ਨੀ ਡਿਉੜੀ ਨੂੰ ਐਸ.ਜੀ.ਪੀ.ਸੀ ਵੱਲੋਂ ਸੋਚੀ-ਸਮਝੀ ਸਾਜ਼ਿਸ ਹੇਠ
ਕਾਰ ਸੇਵਾ ਵਾਲੇ ਬਾਬਿਆਂ ਕੋਲੋਂ ਢਹਿ-ਢੇਰੀ ਕਰਨ ਖਿਲਾਫ ਸ੍ਰੋਮਣੀ ਅਕਾਲੀ ਦਲ
(ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਲੋਂ ਕਾਨੂੰਨੀ ਸਲਾਹਕਾਰ ਐਡਵੋਕੇਟ
ਰੰਜਨ ਲਖਨਪਾਲ ਰਾਂਹੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੀਤੀ ਪੁਟੀਸ਼ਨ ‘ਤੇ
ਸੁਣਵਾਈ ਕਰਦਿਆਂ ਨੋਟਿਸ ਜਾਰੀ ਕਰਨ ਨਾਲ ਸਿੱਖ ਕੌਮ ਨੂੰ ਇਨਸਾਫ ਦੀ ਆਸ ਦਿਖਾਈ ਦੇਣ
ਲੱਗੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ
ਜਨਰਲ ਸਕੱਤਰ ਜਥੇਦਾਰ ਹਰਪਾਲ ਸਿੰਘ ਬਲ੍ਹੇਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ
ਆਖਿਆ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਹਮੇਸ਼ਾ ਸਿੱਖ ਕੌਮ ਲਈ ਆਵਾਜ ਬੁਲੰਦ
ਕੀਤੀ ਹੈ ਅਤੇ ਕੌਮ ਨੂੰ ਉਹਨਾਂ ‘ਤੇ ਮਾਣ ਹੈ। ਉਹਨਾਂ ਨੇ ਪ੍ਰਧਾਨ ਸਿਮਰਜੀਤ ਸਿੰਘ
ਮਾਨ, ਐਡਵੋਕੇਟ ਰੰਜਨ ਲਖਨਪਾਲ ਦਾ ਧੰਨਵਾਦ ਕਰਦਿਆਂ ਕਿਹਾ ਹੱਕ-ਸੱਚ ਦੀ ਲੜ੍ਹਾਈ ਨੂੰ
ਜਿੱਤਣ ਲਈ ਸਮਾਂ ਤਾਂ ਭਾਂਵੇ ਲੱਗ ਜਾਂਦਾ ਹੈ, ਪਰ ਜਿੱਤ ਸੱਚਾਈ ਦੀ ਹੀ ਹੰੁਦੀ ਹੈ ਅਤੇ
ਝੂਠੇ ਲੋਕਾਂ ਨੂੰ ਹਮੇਸ਼ਾ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਸ ਮੌਕੇ ਪਾਰਟੀ ਆਗੂ
ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘਵਾਲਾ, ਜਥੇਦਾਰ ਕਰਮ ਸਿੰਘ ਭੋਈਆ, ਜਥੇਦਾਰ ਬੂਟਾ
ਸਿੰਘ ਖਾਲਿਸਤਾਨੀ ਨੇ ਵੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਫੋਟੋ ਕੈਪਸ਼ਨ :- ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਜਨਰਲ ਸਕੱਤਰ ਜਥੇਦਾਰ
ਹਰਪਾਲ ਸਿੰਘ ਬਲ੍ਹੇਰ ਗੱਲਬਾਤ ਕਰਦੇ ਹੋਏ।