
ਫਾਜਿਲਕਾ : ਪਿਛਲੇ ਕਾਫੀ ਦਿਨਾਂ ਤੋਂ ਚਰਚਾ ਵਿਚ ਰਹਿ ਰਹੇ ਭੀਮ ਸੈਨ ਟਾਂਕ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਸ਼ਿਵਲਾਲ ਡੋਡਾ ਨੂੰ ਇਥੋਂ ਦੀ ਅਦਾਲਤ ਨੇ ਪੰਜਾਬ ਵਿਧਾਨ ਸਭਾ ਚੋਣਾ ਲੜਨ ਦੀ ਆਗਿਆ ਦੇ ਦਿੱਤੀ ਹੈ। ਸ੍ਰੀ ਡੋਡਾ ਨੇ ਜਿਲਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਅਰਜੀ ਦੇ ਕੇ ਚੋਣ ਲੜਨ ਅਤੇ ਸੁਰੱਖਿਆ ਮੁਹਈਆ ਕਰਵਾਉਣ ਲਈ ਅਰਜੀ ਦਾਇਰ ਕੀਤੀ ਸੀ। ਸ੍ਰੀ ਡੋਡਾ ਦੇ ਵਕੀਲ ਨੇ ਅਦਾਲਤ ਵਿਚ ਬੇਨਤੀ ਕੀਤੀ ਕਿ ਚੋਣਾ ਲੜਨਾ ਹਰ ਇਕ ਵਿਅਕਤੀ ਦਾ ਹੱਕ ਹੈ। ਇਸ ਅਰਜੀ ਤੇ ਫੈਸਲਾ ਸੁਣਾਉੱਦਿਆਂ ਅਦਾਲਤ ਨੇ ਹੁਕਮ ਸੁਣਾਇਆ ਕਿ ਸ੍ਰ ਡੋਡਾ ਵਿਧਾਨ ਸਭਾ ਚੋਣਾ ਲਈ ਨਾਮਜਦਗੀ ਪੱਤਰ ਦਾਖਲ ਕਰ ਸਕਦੇ ਹਨ। ਅਦਾਲਤ ਨੇਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕਾਗ਼ਜ਼ ਦਾਖ਼ਲ ਕਰਨ ਸਮੇਂ ਉਸ ਨੂੰ ਢੁੱਕਵੀਂ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਸੂਤਰਾਂ ਅਨੁਸਾਰ ਸ੍ਰੀ ਸ਼ਿਵਲਾਲ ਡੋਡਾ ਵਿਧਾਭ ਸਭਾ ਹਲਕਾ ਅਬੋਹਰ ਤੋਂ ਭਾਜਪਾ ਦੀ ਟਿਕਟ ‘ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਖਿਲਾਫ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ।