best platform for news and views

ਅਣ-ਪਛਾਤਿਆ ਵਲੋਂ ਕਾਤਿਲਾਨਾ ਹਮਲਾ

Please Click here for Share This News

ਝੁਨੀਰ, 10 ਸਤੰਬਰ (ਮਿੱਠੂ ਘੁਰਕਣੀ)- ਝੁਨੀਰ ਨੇੜੇ ਪੇਦੇ ਪਿੰਡ ਬਰਨ ਵਿੱਚ ਬੀਤੀ ਰਾਤ ਇੱਕ ਭਿਆਨਕ ਘਟਣਾ ਵਾਪਰੀ। ਜਾਣਕਾਰੀ ਅਨੁਸਾਰ ਜਗਰਾਜ ਸਿੰਘ ਉਰਫ਼ ਪੱਪੂ ਪੁੱਤਰ ਮੱਘਰ ਸਿੰਘ ਉਮਰ 45 ਸਾਲ ਜੱਟ ਵਾਸੀ ਬਰਨ ਅਤੇ ਦੀਦਾਰ ਦਾਰੀ ਸਿੰਘ ਪੁੱਤਰ ਸੁਖਦੇਵ ਸਿੰਘ 32 ਸਾਲ ਜੱਟ ਵਾਸੀ ਹੀਰਕੇ ਦਾ ਬੀਤੀ ਰਾਤ ਕਹੀ ਨਾਲ ਵੱਡਕੇ ਕਤਲ ਕਰ ਦਿੱਤਾ ਗਿਆਂ। ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਥਾਣਾ ਸਰਦੂਲਗੜ੍ਹ ਦੇ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਹੈ ਕਿ ਜਗਰਾਜ ਸਿੰਘ ਪਿੰਡ ਬਰਨ ਦਾ ਮੋਜੂਦਾ ਸ਼੍ਰਮੋਣੀ ਅਕਾਲੀ ਦਲ ਦਾ ਸਰਪੰਚ ਸੀ। ਇਸ ਕੋਲ ਆਪਣੀ ਘਰੇਲੂ 9 ਏਕੜ ਜਮੀਨ ਸੀ। ਇਸ ਨੇ ਆਪਣੇ 8 ਕਿਲੇ ਜਮੀਨ ਠੇਕੇ ਤੇ ਦਾਰੀ ਸਿੰਘ ਵਾਸੀ ਹੀਰਕੇ ਨੂੰ ਦਿੱਤੀ ਹੋਈ ਸੀ ਤੇ ਇੱਕ ਕਿਲ੍ਹਾ ਆਪ ਖੇਤੀ ਕਰਦਾ ਸੀ। ਕਤਲ ਤੋਂ ਪਹਿਲਾਂ ਦਿਨੇ ਇਸ ਜਗਰਾਜ ਸਿੰਘ ਨੇ ਆਪਣੇ ਇੱਕ ਏਕੜ ਤੇ ਦਾਰੀ ਸਿੰਘ ਨਾਲ ਰਲ ਕੇ ਸਪਰੇ ਕੀਤੀ। ਸਪਰੇ ਕਰਦੇ ਸ਼ਾਮ ਹੋ ਗਈ ਤਾਂ ਜਗਰਾਜ ਸਿੰਘ ਇੱਕ ਪਿੰਡ ਦੀ ਦੁਕਾਨ ਤੋਂ ਕੁਝ ਨਮਕੀਨ ਭੂਜੀਆ ਲੈ ਕੇ ਵਾਪਿਸ ਆਪਣੇ ਖੇਤ ਆ ਗਿਆਂ। ਸ਼ਾਮ ਸਮੇਂ ਜਗਰਾਜ ਸਿੰਘ ਤੇ ਦਾਰੀ ਸਿੰਘ ਆਵੇਸਲੇ ਆਪਣੇ ਖੇਤ ਬੈਠੇ ਗੱਲਾਂ ਕਰ ਰਹੇ ਸੀ ਅਚਾਨਕ ਅਣ-ਪਛਾਤਿਆ ਨੇ ਉਹਨਾਂ ਉਪਰ ਕਾਤਿਲਾਨਾ ਹਮਲਾ ਕਰ ਦਿੱਤਾ। ਇਹਨਾਂ ਨੂੰ ਕਤਲ ਕਰਨ ਲਈ ਕਹੀ ਵਰਤੀ ਗਈ ਕਹੀ ਨਾਲ ਦੋਵਾਂ ਨੂੰ ਜਾਲਿਮ ਤਰੀਕੇ ਨਾਲ ਵੱਢਿਆ ਗਿਆ ਅਤੇ ਤਰੁੰਤ ਮੋਤ ਹੋ ਗਈ। ਜਾਣਕਾਰੀ ਮੁਤਾਬਿਕ ਉਹਨਾਂ ਕੋਲੇ ਪਈਆਂ ਦੋ ਬੋਤਲਾਂ ਵਿੱਚ ਥੋੜੀ-ਥੋੜੀ ਸ਼ਰਾਬ ਵੀ ਪ੍ਰਾਪਤ ਕੀਤੀ ਗਈ ।ਏ.ਐਸ.ਆਈ. ਬਲਦੇਵ ਸਿੰਘ ਖਿੱਲਣ ਨੇ ਦੱਸਿਆਂ ਕਿ ਅਣ-ਪਛਾਤਿਆ ਵਿਆਕਤੀਆਂ ਵਿਰੁੱਧ ਧਾਰਾ 302, 34-ਏ ਦਾ ਪਰਚਾ ਦਰਜਾ ਕਰ ਲਿਆ ਗਿਆ ਹੈ ਅਤੇ ਦੋਸੀਆਂ ਦੀ ਭਾਲ ਜਾਰੀ ਹੈ। ਖ਼ਬਰ ਲਿਖਣ ਤੱਕ ਮ੍ਰਿਤਕ ਨੂੰ ਪੋਸਟਮਾਰਡਮ ਲਈ ਹਸਪਤਾਲ ਸਰਦੂਲਗੜ੍ਹ ਭੇਜਿਆ ਗਿਆ।

ਮ੍ਰਿਤਕ ਜਗਰਾਜ ਸਿੰਘ ਸਰਪੰਚ ਅਤੇ ਦਾਰੀ ਸਿੰਘ ਦੀ ਫਾਇਲ ਫੋਟੋ

 

Please Click here for Share This News

Leave a Reply

Your email address will not be published. Required fields are marked *