best platform for news and views

ਅਣ-ਗਣਿਤ ਸਪਰੇਆ ਕਰਨ ਦੇ ਬਾਵਜੂਦ ਵੀ ਕਿਸਾਨਾ ਦੇ ਹੱਥ ਨਾ ਲੱਗੀ ਬੀ ਟੀ ਕਾਟਣ ਨਰਮੇ ਦੀ ਫਸਲ

Please Click here for Share This News

ਝੁਨੀਰ 25 ਸਤੰਬਰ (ਮਿੱਠੂ ਘੁਰਕਣੀ)_ ਪੂਰੇ ਪੰਜਾਬ ਦਾ ਕਿਸਾਨ ਇਸ ਸਮੇ ਮੰਦਹਾਲੀ ਦੇ ਦੋਰ ਵਿੱਚੋ ਗੁਜਰ ਰਿਹਾ ਹੈ ।ਦਿਨੋ ਦਿਨ ਕਿਸਾਨਾ ਦੀਆ ਹੋ ਰਹੀਆ ਫਸਲਾ ਬਰਬਾਦ ਅਤੇ ਮਹਿੰਗਾਈ ਦੀ ਮਾਰ ਨਾ ਸਹਾਰਦੇ ਹਰ ਰੋਜ ਵੱਡੇ ਪੱਧਰ ਤੇ ਸੂਬੇ ਵਿੱਚ ਕਰਜਾਈ ਕਿਸਾਨ ਖੁਦਕਸੀਆਂ ਕਰ ਰਹੇ ਹਨ ।ਬੜੇ ਦੁੱਖ ਦੀ ਗੱਲ ਹੈ ਕਿ ਹਰ ਸਾਲ ਵੱਡੀ ਪੱਧਰ ਤੇ ਕਿਸਾਨ ਖੇਤੀ ਕਰਨਾ ਛੱਡ ਰਹੇ ਹਨ ।ਪੈ੍ਰਸ ਨਾਲ ਗੱਲਬਾਤ ਕਰਦਿਆ ਕੱਲਬ ਪ੍ਰਧਾਨ ਨਰਸੀ ਸਿੰਘ ਚੈਨੇਵਾਲਾ, ਗੁਰਦੀਪ ਸਿੰਘ ਬਬਲੀ ,ਵਿੰਦਰ ਸਿੰਘ ਕੋਰਵਾਲਾ,ਰੂਪੀ ਸਿੰਘ ਝੁਨੀਰ,ਪੋਲੋਜੀਤ ਸਿੰਘ ਬਾਜੇਵਾਲਾ,ਬਿਲੂ ਸਿੰਘ ਬੁਰਜ,ਕੁਲਵਿੰਦਰ ਸਿੰਘ ਪੰਚ,ਭਗਵੰਤ ਸਿੰਘ ਭਨਤਾ ਘੁੰਦੂਵਾਲਾ,ਬਲੋਰ ਸਿੰਘ ਤੇ ਗੁਰਪ੍ਰੀਤ ਸਿੰਘ ਲਾਲਿਆਵਾਲੀ ਨੇ ਦੱਸਿਆਂ ਕਿ ਅਗਰ ਨਰਮੇ ਦੇ ਬੀਜ ਉਪਰ ਬੀ ਟੀ ਕੋਟਨ ਲੱਗੀ ਹੋਈ ਹੈ ਫਿਰ ਇਸ ਵਾਰ ਏਨੇ ਕੀਟਨਾਸਕ ਕਿਉ ਕਰਨੇ ਪੈ ਰਹੇ ਹਨ ।ਇੱਕ ਤਾ ਕਿਸਾਨਾ ਨੇ ਮਹਿੰਗੇ ਭਾਅ ਦਾ ਬੀ ਟੀ ਕੋਟਨ ਨਰਮੇ ਦਾ ਬੀਜ ਖਰੀਦਿਆ ਸੋਚਿਆ ਕੇ ਫਸਲ ਉਪਰ ਖਰਚੇ ਘੱਟ ਹੋਣਗੇ ਪਰ ਹੋਇਆ ਇਸ ਦੇ ਉਲਟ ਨਰਮੇ ਦੀ ਫਸਲ ਉਪਰ ਹਫਤੇ ਵਿੱਚ ਦੋ ਦੋ ਵਾਰ ਕੀਟਨਾਸਕਾ ਦੀ ਵਰਤੋ ਕਰਨੀ ਪੈ ਰਹੀ ਹੈ।ਇੱਕ ਵਾਰ ਦੀ ਕੀਟਨਾਸਕ ਪ੍ਰਤੀ ਏਕੜ ਦਾ ਖਰਚ ਲਗਭਗ 500 ਰੂਪੈ ਦੇ ਹਿਸਾਬ ਨਾਲ ਪੈ ਰਿਹਾ ਅਤੇ ਅਣ-ਗਿਣਤ ਵਾਰ ਕੀਟਨਾਸਕਾ ਦੀ ਵਰਤੋ ਕਰਨੀ ਪੈ ਰਹੀ ਹੈ ।ਕਿਸਾਨਾ ਨੇ ਖੇਤੀਬਾੜੀ ਵਿਭਾਗ ਤੋ ਪੁਛਿਆ ਕਿ ਜੇਕਰ ਨਰਮੇ ਦੇ ਬੀਜ ਉਪਰ ਵੀ ਟੀ ਲੱਗਿਆ ਹੋਇਆ ਹੈ ਫਿਰ ਏਨੀਆ ਕੀਟਨਾਸਕ ਕਰਨ ਦੀ ਲੋੜ ਕਿਉ ਪੈ ਰਹੀ ਹੈ।ਮਹਿੰਗੇ ਭਾਅ ਦੀ ਕੀਟਨਾਸਕ ਵੀ ਨਰਮੇ ਦੀ ਫਸਲ ਨੂੰ ਬਚਾ ਨਾ ਸਕੀਆ।ਪਿਛਲੇ ਸਮੇ ਪਈਆ ਕੁਦਰਤੀ ਮਾਰਾ ਨੇ ਨਰਮੇ ਦੀ ਫਸਲ ਨੂੰ ਤਬਾਹ ਕਰਕੇ ਰੱਖ ਦਿੱਤਾ।ਏਥੋ ਤੱਕ ਕਿ ਨਰਮੇ ਦੀ ਫਸਲ ਉਪਰ ਕੀਤਾ ਖਰਚ ਵੀ ਕਿਸਾਨ ਦੇ ਪੱਲੇ ਨਾ ਪਿਆ।ਕੁਛ ਨਰਮੇ ਤਾ ਪਹਿਲੀ ਵਾਲ 3-4 ਮਣ ਚੁਕਣ ਤੇ ਹੀ ਨਿਬੜ ਗਏ।ਸਗੋ ਦਿਹਾੜੀ ਵੀ ਪੱਲੋ ਪੈ ਗਈ।ਦੂਸਰਾ ਜੋ ਨਰਮੇ 10 -12 ਮਣ ਚ ਜਾਣਗੇ ਉਹਨਾ ਨਰਮੇ ਦੀ ਚੁਕਾਈ 600 ਤੋ 700 ਰੂਪੈ ਪ੍ਰਤੀ ਕੁਇਟਲ ਦੇ ਹਿਸਾਬ ਬਹੁਤ ਮਹਿੰਗੀ ਪੈ ਜਾਣੀ ਹੈ ।ਬਹੁਤ ਸਾਰੇ ਕਿਸਾਨਾ ਨੇ ਤਾ ਆਪਣੀ ਨਰਮੇ ਦੀ ਫਸਲ ਚਿੱਟੀ ਮੱਖੀ ਕਰਕੇ ਵਿਚਕਾਰ ਹੀ ਵਾਹ ਦਿੱਤੀ।ਤੀਸਰੀ ਕਸਰ ਮੋਜੂਦਾ ਸਰਕਾਰ ਨੇ ਕੱਢ ਦਿੱਤੀ ਜੋ ਨਰਮੇ ਭਾਅ ਬਹੁਤ ਘੱਟ ਦਿੱਤੇ ਜਾ ਰਹੇ ਹਨ ।ਇਸ ਸਮੇ ਨਰਮੇ ਦੀ ਫਸਲ ਲਗਭਗ 3700 ਤੋ ਲੈ ਕੇ 4500 ਤੱਕ ਪ੍ਰਤੀ ਕੁਇਟਲ ਵਿਕ ਰਹੀ ਹੈ ।ਕਿਸਾਨਾ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਜਿਹੜਾ ਦੋ ਚਾਰ ਮਣ ਕਿਸਾਨ ਮੰਡੀਆ ਵਿੱਚ ਨਰਮਾ ਲੈ ਕੇ ਆਉਦੇ ਹਨ ਘੱਟੋ-ਘੱਟ ਉਸ ਦਾ ਤਾ ਕਿਸਾਨ ਨੂੰ ਪੂਰਾ ਮੁੱਲ ਦੇ ਦਿਓ।ਜੱਟ ਦੀ ਸੋਨੇ ਵਰਗੀ ਫਸਲ ਕੋਡੀਆ ਦੇ ਭਾਅ ਵਿਕ ਰਹੀ ਹੈ ।ਕੋਈ ਸਾਰ ਨਹੀ ਲੈ ਰਿਹਾ ਕੁਲ ਮਿਲਾ ਕਿ ਗੱਲ ਕਰੀਏ ਤਾ ਨਰਮੇ ਦੀ ਫਸਲ ਨੇ ਕਿਸਾਨਾ ਦੇ ਖਰਚੇ ਵੀ ਪੂਰੇ ਨਹੀ ਕੀਤੇ।ਕਿਸਾਨਾ ਨੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੋ ਮੰਗ ਕੀਤੀ ਵਧੀਆਂ ਬੀਜ ਕਿਸਾਨਾ ਨੂੰ ਮਹੁਈਆ ਕਰਵਾਓ ਅਤੇ ਨਰਮੇ ਦੀ ਭਾਅ ਵਧਾ ਕੇ 7500 ਤੋ 8000 ਪ੍ਰਤੀ ਕੁਇਟਲ ਕੀਤਾ ਜਾਵੇ।


ਕੈਪਸਨ-ਬੀ ਟੀ ਕਾਟਨ ਨਰਮੇ ਤੇ ਵਾਰ ਵਾਰ ਸਪਰੇ ਕਰਦੇ ਕਿਸਾਨਾ ਦਾ ਦ੍ਰਿਸ

Please Click here for Share This News

Leave a Reply

Your email address will not be published. Required fields are marked *