ਧੂਰੀ, 8 ਅਗਸਤ (ਮਹੇਸ਼)- ਅੱਜ ਨੇੜਲੇ ਪਿੰਡ ਜਹਾਂਗੀਰ ਦੇ ਪੁਲ ਕੋਲ ਨਹਿਰ ‘ਚ ਇੱਕ ਅਣਪਛਾਤੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੇ ਪੁੱਜੇ ਥਾਣਾ ਸਦਰ ਧੂਰੀ ਦੇ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਪੁਲਿਸ ਨੂੰ ਸੂਚਨਾਂ ਮਿਲੀ ਸੀ ਕਿ ਨਹਿਰ ‘ਚ ਕੋਈ ਲਾਸ਼ ਹੈ, ਜਿਸਨੂੰ ਮੌਕੇ ਤੇ ਪਹੁੰਚ ਕੇ ਬਾਹਰ ਕਢਵਾਇਆ ਗਿਆ। ਇਹ ਲਾਸ਼ ਕਢਵਾਉਣ ਵਿੱਚ ਪੁਲਿਸ ਦੇ ਨਾਲ ਪੱਤਰਕਾਰ ਲਖਵੀਰ ਸਿੰਘ ਧਾਂਦਰਾ, ਹਰਮੀਤ ਸਿੰਘ, ਕਾਂਗਰਸੀ ਆਗੂ ਸੋਨੀ ਘਨੌਰ, ਕਿਸਾਨ ਆਗੂ ਜਰਨੈਲ ਸਿੰਘ ਜਹਾਂਗੀਰ ਅਤੇ ਗਗਨ ਟਿੱਬਾ ਅਤੇ ਬਲਵੀਰ ਸਿੰਘ ਸਮੇਤ ਆਦਿ ਨੇ ਮੱਦਦ ਕੀਤੀ। ਉਨ੍ਹਾਂ ਦੱਸਿਆ ਕਿ ਅਣਪਛਾਤੀ ਲਾਸ਼ ਵਾਲੇ ਵਿਅਕਤੀ ਦੀ ਉਮਰ 55 ਤੋਂ 60 ਸਾਲ ਹੈ, ਜਿਸਤੇ ਕੁੜਤਾ-ਪਜਾਮਾ ਪਹਿਨਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਲਾਸ਼ ਨੂੰ ਸਨਾਖਤ ਲਈ 72 ਘੰਟੇ ਲਈ ਸਿਵਲ ਹਸਪਤਾਲ ਧੂਰੀ ਵਿਖੇ ਰੱਖਿਆ ਗਿਆ ਹੈ ਅਤੇ ਹਾਲ ਦੀ ਘੜੀ 174 ਸੀਆਰ.ਪੀ.ਸੀ. ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਅਣਪਛਾਤੀ ਲਾਸ਼ ਦੇ ਮਿਲਣ ਸਬੰਧੀ ਨਹਿਰ ਦੇ ਲਾਗਲੇ ਥਾਣਿਆ ਨੂੰ ਸੂਚਿਤ ਕੀਤਾ ਜਾ ਰਿਹਾ ਹੈ।
ਧੂਰੀ – ਨਹਿਰ ਵਿੱਚ ਤੈਰਦੀ ਲਾਸ਼