ਫਿਰੋਜਪੁਰ (ਸਤਬੀਰ ਬਰਾੜ )ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਸਾਈਆਂਵਾਲਾ ਤੋਂ ਵਾਂ ਨੂੰ ਜਾਂਦੀ ਹੋਈ ਰੋਡ ਦੇ ਉੱਤੇ ਬਣੇ ਅਡਾਨੀ ਵਿਲਮਰ ਰਾਈਸ ਪਲਾਂਟ ਦੇ ਵਿੱਚ ਪੰਦਰਾਂ ਅਗਸਤ ਦਾ ਦਿਹਾੜਾ ਅਸ਼ੋਕ ਕੁਮਾਰ ਪ੍ਰਾਜੈਕਟ ਹੈੱਡ ਦੀ ਅਗਵਾਈ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਇਕਬਾਲ ਸਿੰਘ ਸਰਪੰਚ ਵਾਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਕਬਾਲ ਸਿੰਘ ਸਰਪੰਚ ਵਾਂ ਨੇ ਆਜ਼ਾਦੀ ਦਿਹਾੜੇ ਬਾਰੇ ਦੱਸਦੇ ਹੋਏ ਕਿਹਾ ਕਿ ਅਨੇਕਾਂ ਹੀ ਕੁਰਬਾਨੀਆਂ ਦੇ ਕੇ ਸਾਡੇ ਸ਼ਹੀਦਾਂ ਨੇ ਆਜ਼ਾਦੀ ਪ੍ਰਾਪਤ ਕੀਤੀ ਹੈ ਇਸ ਮੌਕੇ ਅਸ਼ਵਨੀ ਕੁਮਾਰ ਫਾਈਨਾਂਸ ਇਨਚਾਰਜ ਰਾਜਕੁਮਾਰ ਸਕਿਓਰਿਟੀ ਹੈੱਡ ਮਨੋਜ ਕੁਮਾਰ ਪਰਮਾਨੰਦ ਵਰਮਾ ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ