ਸਤਿਕਾਰਯੋਗ ਦੋਸਤੋ ਤੇ ਮੈਂਬਰਜ਼ ਸਾਹਿਬਾਨ ,
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
ਆਪ ਜੀ ਨਾਲ ਇਹ ਖ਼ਬਰ ਸਾਂਝੀ ਕਰਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਜੋ 101 ਸਿਰਮੌਰ ਪੰਜਾਬੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਲਿਸਟ ਜਾਰੀ ਕੀਤੀ ਗਈ ਸੀ । ਭਾਰਤ ਵਿੱਚ ( ਪੰਜਾਬ ) ਪਟਿਆਲਾ ਤੇ ਸੁਲਤਾਨਪੁਰ ਲੋਧੀ ਵਿਖੇ ਉਹਨਾਂ ਵਿੱਚੋਂ ਕੁਝ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ । 20 ਫ਼ਰਵਰੀ ਦਿਨ ਸ਼ਨੀਵਾਰ ਸਵੇਰੇ 11 ਵਜੇ ਖਾਲਸਾ ਕਾਲਜ ਪਟਿਆਲ਼ਾ ਵਿਖੇ ਤੇ 28 ਫ਼ਰਵਰੀ ਦਿਨ ਐਤਵਾਰ ਸਵੇਰੇ 11 ਵਜੇ ਸੁਲਤਾਨਪੁਰ ਲੋਧੀ ਵਿਖੇ ਸਨਮਾਨ ਸਮਾਰੋਹ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ । ਸੱਭ ਨੂੰ ਨਿੱਘਾ ਸੱਦਾ ਹੈ ਇਸ ਪ੍ਰੋਗ੍ਰਾਮ ਵਿੱਚ ਸ਼ਾਮਿਲ ਹੋਣ ਲਈ । ਸਾਡੇ ਮੈਂਬਰਜ਼ ਜੋ ਪਟਿਆਲਾ ਤੇ ਇਸਦੇ ਆਸ-ਪਾਸ ਦੇ ਜਾਂ ਚੰਡੀਗੜ੍ਹ ਦੇ ਹਨ , ਉਹ 20 ਫ਼ਰਵਰੀ ਨੂੰ 11 ਵਜੇ ਸਵੇਰੇ ਖਾਲਸਾ ਕਾਲਜ ਪਟਿਆਲਾ ਤੇ ਜੋ ਜਲੰਧਰ ਜਾਂ ਇਸਦੇ ਆਸ-ਪਾਸ ਦੇ ਹਨ , ਉਹ ਮੈਂਬਰਜ਼ 28 ਫ਼ਰਵਰੀ ਨੂੰ 11 ਵਜੇ ਸਵੇਰੇ ਸੁਲਤਾਨਪੁਰ ਲੋਧੀ ਵਿਖੇ ਇਸ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕਰ ਸਕਦੇ ਹਨ । ਜੋ ਮੈਂਬਰ ਇਹਨਾਂ ਸਨਮਾਨ ਸਮਾਰੋਹ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ , ਉਹ ਆਪਣਾ ਨਾਮ ਚੇਅਰਮੈਨ ਸ: ਅਜੈਬ ਸਿੰਘ ਚੱਠਾ ਜੀ ਨੂੰ ਨੋਟ ਕਰਾ ਦੇਣ ਤਾਂਕਿ ਤੁਹਾਡੀ ਸੀਟ ਰਾਖਵੀਂ ਰੱਖੀ ਜਾ ਸਕੇ ਤੇ ਤੁਹਾਡਾ ਨਾਮ ਵੀ ਸਟੇਜ ਤੇ ਅਨਾਊਂਸ ਕਰਾਇਆ ਜਾ ਸਕੇ । ਧੰਨਵਾਦ ਸਹਿਤ ।
ਚੇਅਰਮੈਨ ਸ: ਅਜੈਬ ਸਿੰਘ ਚੱਠਾ
+1 (647) 403-1299