best platform for news and views

“ਅਗਵਾ ਤੇ ਕੁੱਟਮਾਰ ਮਾਮਲਾ: ਮੁਲਜ਼ਮ ਦਾ ਦੋ ਰੋਜ਼ਾ ਪੁਲੀਸ ਰਿਮਾਂਡ

Please Click here for Share This News
  ਦਿੜੵਬਾ ਮੰਡੀ,ਪਾਤੜਾਂ, (ਬਲਵਿੰਦਰ ਸਿੰਘ ਸਰਾਂ ਕਮਾਲਪੁਰ ਕਾਲੇਕੀ)
ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਂਦੀ ਹੋਈ ਪੁਲੀਸ।
ਥਾਣਾ ਸਦਰ ਪਾਤੜਾਂ ਦੀ ਪੁਲੀਸ ਨੇ ਇਕ ਨੌਜਵਾਨ ਨੂੰ ਅਗਵਾ ਕਰਕੇ ਉਸਦੀ ਕੁੱਟਮਾਰ ਕਰਨ ਤੇ ਨਕਦੀ ਆਦਿ ਲੁੱਟਣ ਦੇ ਮਾਮਲੇ ’ਚ ਦੋ ਮਹੀਨਿਆਂ ਤੋਂ ਰੂਪੋਸ਼ ਹੋਏ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ’ਚ ਪੇਸ਼ ਕਰਨ ’ਤੇ ਪੁਲੀਸ ਨੂੰ ਅਦਾਲਤ ਨੇ ਮੁਲਜ਼ਮ ਦਾ ਦੋ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ। ਇਸ ਮਾਮਲੇ ’ਚ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਜਿਨ੍ਹਾਂ ਵਿੱਚੋਂ ਤਿੰਨਾਂ ਦੀ ਪਛਾਣ ਹੋ ਗਈ ਹੈ ਤੇ ਦੋ ਵਿਅਕਤੀ ਅਜੇ ਵੀ ਅਣਪਛਾਤੇ ਹਨ। ਇਨ੍ਹਾਂ ’ਚੋਂ ਪੁਲੀਸ ਇਕ ਵਿਅਕਤੀ ਪ੍ਰੇਮ ਕੁਮਾਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਚੁੱਕੀ ਹੈ।
ਥਾਣਾ ਸਦਰ ਪਾਤੜਾਂ ਦੇ ਮੁਖੀ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਜਨਵਰੀ ’ਚ ਕੁਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਤਹਿਤ ਸੁਖਦੇਵ ਸਿੰਘ ਵਾਸੀ ਮਾਜਰਾ ਥਾਣਾ ਸਮਾਣਾ ਨੂੰ ਫੋਨ ਕਰਕੇ ਪਾਤੜਾਂ ਬੁਲਾਇਆ ਤੇ ਜਬਰਦਸਤੀ ਅਗਵਾ ਕਰਕੇ ਖਨੌਰੀ ਵਾਲੇ ਪਾਸੇ ਲੈ ਗਏ। ਰਸਤੇ ’ਚ ਅਗਵਾਕਾਰਾਂ ਨੇ ਉਸਦੀ ਕੁੱਟਮਾਰ ਕੀਤੀ ਤੇ ਜਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਫੇਰ ਨਸ਼ੇ ’ਚ ਧੁਤ ਅਗਵਾਕਾਰ ਉਸ ਨੂੰ ਸਮਾਣਾ ਲੈ ਗਏ। ਰਸਤੇ ’ਚ ਕਿਸੇ ਢਾਬੇ ’ਤੇ ਖਾਣ ਪੀਣ ਲੱਗੇ। ਮੌਕੇ ਦੀ ਤਾੜ ’ਚ ਬੈਠਾ ਸੁਖਦੇਵ ਸਿੰਘ ਕਿਸੇ ਤਰੀਕੇ ਅਗਵਾਕਾਰਾਂ ਕੋਲੋਂ ਬਚ ਨਿੱਕਲਣ ’ਚ ਸਫਲ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਥਾਣਾ ਪਾਤੜਾਂ ’ਚ ਦਿੱਤੀ ਗਈ ਤਾਂ ਪੁਲੀਸ ਵੱਲੋਂ ਅਗਵਾ ਕਰਕੇ ਕੁੱਟਮਾਰ ਤੇ ਨਕਦੀ ਖੋਹਣ ਦਾ ਮਾਮਲਾ ਪੰਜ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਅਗਵਾਕਾਰਾਂ ਵਿੱਚੋਂ ਇਕ ਸੁਖਦੇਵ ਸਿੰਘ ਪਛਾਣ ਦਾ ਸੀ।
ਇਸ ਮਾਮਲੇ ਨਾਲ ਸਬੰਧਤ ਮੁਰਜ਼ਮਾਂ ’ਚੋਂ ਪ੍ਰੇਮ ਕੁਮਾਰ ਨੂੰ ਪਹਿਲਾਂ ਹੀ ਕਾਬੂ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਹੁਣ ਲਲਿਤ ਕੁਮਾਰ ਉਰਫ ਲੱਲੂ ਵਾਸੀ ਪਾਤੜਾਂ ਜੋ ਫ਼ਰਾਰ ਸੀ, ਨੂੰ ਵੀ ਕਾਬੂ ਕਰਕੇ ਅਦਾਲਤ ’ਚ ਪੇਸ਼ ਕਰਕੇ ਪੁੱਛਗਿੱਛ ਲਈ ਅਦਾਲਤ ਤੋਂ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ। ਜਿਸ ਦਾ ਦੋ ਦਿਨ ਲਈ ਪੁਲੀਸ ਰਿਮਾਂਡ ਮਿਲਿਆ ਹੈ।
Please Click here for Share This News

Leave a Reply

Your email address will not be published. Required fields are marked *