best platform for news and views

ਅਕਾਲ ਤਖਤ ਸਾਹਿਬ ਵਲੋਂ ਅਰਦਾਸ ਮਾਮਲੇ ਵਿਚ ਮਲੂਕਾ ਤਨਖਾਹੀਆ ਕਰਾਰ- ਤਨਖਾਹ ਭੁਗਤਣ ਤੱਕ ਬਣਿਆ ਰਹੇਗਾ ਦੋਸ਼ੀ- ਗਿਆਨੀ ਗੁਰਬਚਨ ਸਿੰਘ

Please Click here for Share This News

ਮਲੂਕਾ ਮੀਡੀਆ ਸਾਹਮਣੇ ਆਪਣੀ ਗਲਤੀ ਮੰਨਣ ਤੋ ਇਨਕਾਰੀ

ਦਿਲਗੀਰ ਦੀਆਂ ਲਿਖੀਆ ਕਿਤਾਬਾ ਤੇ ਰਚਨਾਵਾਂ ਦੀ ਕੀਤੀ ਜਾਵੇਗੀ ਜਾਂਚ : ਜਾਂਚ ਕਮੇਟੀ ਬਣਾਈ

ਸਾਧ ਸਤਨਾਮ ਸਿੰਘ ਪਿਪਲੀ ਦਾ ਮਾਮਲਾ ਠੰਡੇ ਬਸਤੇ ‘ਚ

ਰਾਜਨ ਮਾਨ

ਅੰਮ੍ਰਿਤਸਰ : ਬੀਤੇ ਸਾਲ 26 ਦਸੰਬਰ ਨੂੰ ਰਾਮਪੁਰਾ ਫੂਲ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ , ਕੈਬਨਿਟ ਮੰਤਰੀ ਤੇ ਜਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਵਲੋ ਆਪਣੇ ਚੋਣ ਦਫਤਰ ਦੇ ਉਦਘਾਟਨ ਸਮੇਂ ਰਮਾਇਣ ਦੇ ਪਾਠ ਕਰਾਉਣ ਤੇ ਸਿਖ ਪੰਥ ਦੀ ਅਰਦਾਸ ਦੀ ਨਕਲ ਕਰਕੇ ਹਿੰਦੂ ਦੇਵੀ ਦੇਵਤਿਆ ਦੀ ਅਰਦਾਸ ਕਰਾਉਣ ਦੀ ਕੀਤੀ ਬੱਜਰ ਗਲਤੀ ਨੂੰ ਲੈ ਕੇ ਮਲੂਕਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਅਤੇ ਪੰਜ ਸਿੰਘ ਸਾਹਿਬਾਨ ਨੇ ਵਿਚਾਰ ਕਰਨ ਉਪਰੰਤ ਉਨਾਂ ਨੂੰ ਦੋਸ਼ੀ ਗਰਦਾਨਦਿਆ ਭਾਂਡੇ ਮਾਂਜਣ, ਸੰਗਤਾਂ ਦੇ ਜੋੜੇ ਝਾੜਣ  ਅਤੇ ਸਿਮਰਨ ਕਰਨ ਦੀ ਤਨਖਾਹ ਲਗਾਈ, ਪਰ ਮਲੂਕਾ ਨੇ ਮੀਡੀਆ ਦੇ ਸਾਹਮਣੇ ਆਪਣੀ ਗਲਤੀ ਨੂੰ ਤਸਲੀਮ ਕਰਨ ਤੋ ਇਨਕਾਰ ਕਰਦਿਆ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਾਮੀਲ ਕਰਦੇ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤੇ ਸ਼ੁਰੂ ਹੋਈ ਮੀਟਿੰਗ ਵਿਚ ਸਿਕੰਦਰ ਸਿੰਘ ਮਲੂਕਾ, ਪੰਜ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਗਿਆਨੀ ਮੱਲ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਗੁਰਮੁਖ ਸਿੰਘ ਜਥੇਦਾਰ ਸ੍ਰੀ ਦਮਦਮਾ ਸਾਹਿਬ, ਗਿਆਨੀ ਰਘਬੀਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਗਿਆਨੀ ਗੁਰਬਖਸ਼ੀਸ਼ ਸਿੰਘ ਗ੍ਰੰਥੀ ਸ੍ਰੀ ਅਕਾਲ ਤਖਤ ਦੇ ਪੇਸ਼ ਹੋਏ ਅਤੇ ਇਸ ਮੌਕੇ ਸ੍ਰੀ ਮਲੂਕਾ ਨੇ ਆਪਣੀ ਗਲਤੀ ਕਬੂਲ ਕੀਤੀ। ਮਲੂਕਾ ਨੇ ਆਪਣਾ ਪੱਖ ਪੇਸ਼ ਕੀਤਾ ਤੇ ਜਾਣੇ ਅਣਜਾਣੇ ਵਿਚ ਹੋਈ ਆਪਣੀ ਗਲਤੀ ਨੂੰ ਤਸਲੀਮ ਕਰਦਿਆ ਗਲ ਪੱਲਾ ਪਾ ਕੇ ਮਆਫੀ ਵੀ ਮੰਗੀ। ਇਸ ਉਪਰੰਤ ਮਰਿਆਦਾ ਅਨੁਸਾਰ ਪੰਜ ਸਿੰਘ ਸਾਹਿਬਾਨ ਸ੍ਰੀ ਅਕਾਲ ਸਾਹਿਬ ਦੀ ਫਸੀਲ ‘ਤੇ ਗਏ ਜਿਥੋ ਮਲੂਕਾ ਨੂੰ ਗਲ ਵਿਚ ਪੱਲਾ ਪਾ ਕੇ ਖੜੇ ਹੋਣ ਦਾ ਆਦੇਸ਼ ਦਿੱਤਾ ਗਿਆ। ਗਿਆਨੀ ਮੱਲ ਸਿੰਘ ਨੇ ਕਾਰਵਾਈ  ਸ਼ੁਰੂ ਕਰਦਿਆ ਮਲੂਕੇ ਵੱਲੋ ਕੀਤੀ ਗਈ ਗਲਤੀ ਦੀ ਭੂਮਿਕਾ ਬੱਧੀ ਤੇ ਜਾਣਕਾਰੀ ਦਿੱਤੀ ਤੇ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਅਕਾਲੀ ਆਗੂ ਮਲੂਕੇ ਨੇ 26 ਦਸੰਬਰ 2016 ਨੂੰ ਆਪਣੇ ਚੋਣ ਦਫਤਰ ਦੇ ਉਦਘਾਟਨ ਉਪਰੰਤ ਸਿੱਖ ਪੰਥ ਦੀ ਅਰਦਾਸ ਦੀ ਨਕਲ ਕਰਕੇ ਇਕ ਪੰਡਤ ਕੋਲੋ ਰਮਾਇਣ ਦੇ ਪਾਠ ਕਰਾਉਣ ਉਪਰੰਤ ਹਿੰਦੂ ਦੇਵੀ ਦੇਵਤਿਆ ਦੀ ਨਾਵਾਂ ਵਾਲੀ ਅਰਦਾਸ ਕਰਵਾਈ ਸੀ ਜਿਹੜੀ ਸਿਖ ਪੰਥ ਦੀ ਅਰਦਾਸ ਦਾ ਨਕਲ ਕਰਕੇ ਸਿਖ ਗੁਰੂਆ ਦੀ ਥਾਂ ਤੇ ਹਿੰਦੂ ਦੇਵੀ ਦੇਵਤਿਆ ਦੇ ਨਾਮ ਲਏ ਗਏ ਜਿਸ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਰੋਸ ਪਾਇਆ ਗਿਆ ਤਾਂ ਮਾਮਲਾ ਅਕਾਲ ਤਖਤ ਸਾਹਿਬ ਤੇ ਪੁੱਜਾ।  ਅਕਾਲ ਤਖਤ ਸਾਹਿਬ ਤੋ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਤੇ ਉਨਾਂ ਨੇ ਸ਼੍ਰੋਮਣੀ ਕਮੇਟੀ ਦੇ ਜਰਨਲ ਸਕਤਰ ਸ੍ਰ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਜਿਸ ਨੇ ਮਲੂਕਾ ਨੂੰ ਦੋਸ਼ੀ ਠਹਿਰਾਇਆ ਜਿਸ ਦੇ ਆਧਾਰ ਤੇ ਅਜ ਮਲੂਕਾ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਤੇ ੳੁਹਨਾਂ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਹੈ ਤੇ ਪੰਜ ਸਿੰਘ ਸਾਹਿਬਾਨ ਨੇ ਵਿਚਾਰ ਕਰਨ ਉਪਰੰਤ ਅਜ ਮਲੂਕੇ ਨੂੰ ਗਲਤੀ ਦੁਬਾਰਾ ਨਾ ਕਰਨ ਦੇ ਆਦੇਸ਼ ਜਾਰੀ ਕਰਦਿਆ ਪਿਛਲੀ ਗਲਤੀ ਲਈ ਦੋਸ਼ੀ ਠਹਿਰਾਉਂਦਿਆ ਸਿਖ ਪਰੰਪਰਾਵਾਂ ਤੇ ਮਰਿਆਦਾ ਅਨੁਸਾਰ ਤਨਖਾਹ ਲਗਾਈ ਹੈ।
ਉਹਨਾਂ ਕਿਹਾ ਕਿ ਮਲੂਕੇ ਨੂੰ ਤਿੰਨ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ  ਅੰਮ੍ਰਿਤਸਰ ਵਿਖੇ ਇਕ ਘੰਟਾ ਸੰਗਤਾਂ ਦੇ ਜੋੜਣ ਝਾੜਣ, ਇਕ ਘੰਟਾ ਲੰਗਰ ਦੇ ਜੂਠੇ ਬਰਤਨ ਸਾਫ ਕਰਨ, ਵਧ ਤੋ ਵਧ ਸਮਾਂ ਸ੍ਰੀ ਦਰਬਾਰ ਸਾਹਿਬ ਵਿਖੇ ਚਲਦੇ ਅਖੰਡ ਪਾਠਾਂ ਦੀ ਗੁਰਬਾਣੀ ਸਰਵਣ ਕਰਨ ਅਤੇ 51000 ਰੁਪਏ ਦੀ ਸ੍ਰੀ ਅਕਾਲ ਤਖਤ ਸਾਹਿਬ ਰਸੀਦ ਕਟਵਾਉਣ ਦੀ ਤਨਖਾਹ ਲਗਾਈ ਗਈ ਹੈ। ਇਸੇ ਤਰ੍ਹਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇਕ ਦਿਨ ਲੰਗਰ ਦੀ ਸੇਵਾ ਕਰਨ, ਸੰਗਤਾਂ ਜੂਠੇ ਬਰਤਨ ਮਾਂਜਣ ਦੀ ਸੇਵਾ ਕਰਨੀ ਅਤੇ 3100 ੦ ਰੁਪਏ ਗੁਰੂ ਦੀ ਗੋਲਕ ਲਈ ਰਸੀਦ ਕਟਵਾੳੁਣ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਪੰਜ ਸੌ ਰੁਪਏ ਦੀ ਕੜਾਹ ਪ੍ਰਸਾਦਿ ਦੀ ਦੇਗ ਕਰਾ ਕੇ ਖਿਮਾ ਜਾਚਨਾ ਦੀ ਅਰਦਾਸ ਕਰਾਉਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ।
ਇਸ ਉਪਰੰਤ ਮਲੂਕੇ ਨੂੰ ਜਦੋ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਉਹ ਆਪਣੀ ਗਲਤੀ ਮੰਨਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਤਾਮੀਲ ਕਰਦੇ ਹਨ, ਪਰ ਇਸ ਤੋਂ ਸਿਵਾਏ ਹੋਰ ਕੋਈ ਵੀ ਗੱਲ ਨਹੀ ਕਰਨਗੇ।
ਦੂਸਰੇ ਪਾਸੇ ਮੁਤਵਾਜੀ ਜਥੇਦਾਰਾਂ ਨੇ ਮਲੂਕੇ ਸਮੇਤ ਸ੍ਰੋਮਣੀ ਕਮੇਟੀ ਮੈਬਰ ਮੇਜਰ ਸਿੰਘ ਤੇ ਸਾਬਕਾ ਮੈਬਰ ਸਤਨਾਮ ਸਿੰਘ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ 9 ਜਨਵਰੀ ਨੂੰ ਤਲਬ ਕੀਤਾ ਹੈ।

ਸ੍ਰੀ ਅਕਾਲ ਤਖਤ ਸਾਹਿਬ ਤੋ ਕਾਰਵਾਈ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮਲੂਕੇ ਨੇ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਆਪਣੀ ਗਲਤੀ ਤਸਲੀਮ ਕਰ ਲਈ ਹੈ ਤੇ ਪੜਤਾਲੀਆ ਕਮੇਟੀ ਨੇ ਉਸ ਨੂੰ ਦੋਸ਼ੀ ਮੰਨਿਆ ਜਿਸ ਲਈ (ਧਾਰਮਿਕ ਸਜਾ) ਤਨਖਾਹ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਮਲੂਕੇ ਨੇ ਭਰੋਸਾ ਦਿਤਾ ਹੈ ਕਿ ਭਵਿľਖ ਵਿľਚ ਅਜਿਹੀ ਕੋਈ ਗਲਤੀ ਨਹੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਮਲੂਕਾ ਆਪਣੀ ਤਨਖਾਹ ਪੂਰੀ ਨਹੀ ਕਰ ਲੈਦਾ ਤੇ ਅਰਦਾਸ ਨਹੀ ਕਰਵਾ ਲੈਦਾ ਉਦੋਂ ਤੱਕ ਦੋਸ਼ੀਆ ਦੀ ਕਤਾਰ ਵਿľਚ ਹੀ ਰਹੇਗਾ। ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਤੇ ਸਾਬਕਾ ਮੈਂਬਰ ਸ੍ਰ ਸਤਨਾਮ ਸਿੰਘ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮੁਆਫੀਨਾਮੇ ਆ ਚੁੱਕੇ ਹਨ ਪਰ ਹਾਲੇ ਉਨ੍ਹਾਂ ‘ਤੇ ਵਿਚਾਰ ਨਹੀ ਕੀਤੀ। ਬਾਬਾ ਸਤਨਾਮ ਸਿੰਘ ਪਿਪਲੀ ਦੁਆਰਾ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆ ਸਬੰਧੀ ਟਿਪਣੀ ਕਰਨ ਬਾਰੇ ਉਨਾਂ ਕਿਹਾ ਕਿ ਇਸ ਬਾਰੇ ਵੀ ਕੋਈ ਵਿਚਾਰ ਨਹੀ ਹੋ ਸਕੀ ਅਤੇ ਭਗਵੰਤ ਮਾਨ ਦਾ ਮਾਮਲਾ ਦੀ ਵਿਚਾਰ ਅਧੀਨ ਹੈ।
ਸਿਖ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਵਲੋ ਸਿਖ ਪੰਥ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਵੀ ਗੰਭੀਰ ਨੋਟਿਸ ਲੈਦਿਆ ਕਿਹਾ ਕਿ ਦਿਲਗੀਰ ਵਲੋ ਲਿਖੀਆ ਗਈਆ ਕਿਤਾਬਾਂ ਤੇ ਸਾਰੀਆ ਰਚਨਾਵਾਂ ਦੀ ਘੋਖ ਕਰਨ ਲਈ ਇਕ ਕਮੇਟੀ ਬਣਾਈ ਗਈ ਹੈ ਜਿਸ ਵਿਚ ਰੂਪ ਸਿੰਘ ਸ਼੍ਰੋਮਣੀ ਕਮੇਟੀ ਸਕਤਰ , ਹਰਭਜਨ ਸਿੰਘ ਮਨਾਵਾਂ ਐਡੀਸ਼ਨਲ ਸਕਤਰ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ, ਡਾ. ਇੰਦਰਜੀਤ ਸਿੰਘ ਗੋਗੋਆਣੀ, ਭਾਈ ਪ੍ਰਤਾਪ ਸਿੰਘ ਸਿਖ ਮਿਸ਼ਨਰੀ ਕਾਲਜ ਲੁਧਿਆਣਾ , ਭਾਈ ਹਰਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ (ਰੋਪੜ) ਅਤੇ ਭਾਈ ਸੁਖਦੇਵ ਸਿੰਘ ਭੂਰਾ ਕੋਹਨਾ ਨਿਜੀ ਸਕੱਤਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ 7 ਫਰਵਰੀ ਤੱਕ ਆਪਣੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕਰੇਗੀ  ਤਾਂ ਕਿ ਅਗਲੇਰੀ ਕਾਰਵਾਈ ਕੀਤੀ ਜਾ ਸਕੇ ਅਤੇ ਸਿਖ ਪੰਥ ਦੇ ਸ਼ਾਨਾਮੱਤੇ ਇਤਿਹਾਸ ਨੂੰ ਪੂਰੀ ਆਨ ਤੇ ਸ਼ਾਨ  ਸਹਿਤ ਬਰਕਰਾਰ ਰੱਖਿਆ ਜਾ ਸਕੇ।

Please Click here for Share This News

Leave a Reply

Your email address will not be published. Required fields are marked *