best platform for news and views

ਅਕਾਲੀ-ਭਾਜਪਾ ਗੱਠਜੋੜ ਨੇ ਹਮੇਸ਼ਾ ਹੀ ਲੋਕ ਹਿੱਤ ਫੈਸਲੇ ਲਏੇ – ਮਹੇਸ਼ ਜਿੰਦਲ

Please Click here for Share This News

ਧੂਰੀ (ਪ੍ਰਵੀਨ ਗਰਗ) ਹਲਕਾ ਧੂਰੀ ਤੋਂ ਬੀ.ਜੇ.ਪੀ. ਦੇ ਸੀਨੀਅਰ ਸੈਕਟਰੀ ਸ਼੍ਰੀ ਮਹੇਸ਼ ਜਿੰਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਗੱਠਜੋੜ ਨੇ ਹਮੇਸ਼ਾ ਹੀ ਲੋਕ ਹਿੱਤ ਫੈਸਲੇ ਲਏ ਹਨ ਅਤੇ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਹਨ। ਜਿਸ ਕਾਰਨ ਸੂਬੇ ਵਿੱਚੋਂ ਪਾਰਟੀ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਅਤੇ ਪਿਆਰ ਮਿਿਲਆ ਹੈ। ਉਹਨਾਂ ਹਲਕਾ ਧੂਰੀ ਤੋਂ ਪਾਰਟੀ ਉਮੀਦਵਾਰ ਸ੍ਰ. ਹਰੀ ਸਿੰਘ ਨਾਭਾ (ਪ੍ਰੀਤ ਟਰੈਕਟਰਜ਼) ਨੂੰ ਮਿਲੀ ਟਿਕਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ੍ਰ. ਹਰੀ ਸਿੰਘ ਇੱਕ ਚੰਗੇ, ਖੁਸ਼ਦਿਲ, ਲੋਕਾਂ ਵਿੱਚ ਵਿਚਰਣ ਵਾਲੇ ਅਤੇ ਸਮਾਜਸੇਵੀ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਇਨਸਾਨ ਹਨ ਜਿੰਨਾਂ ਦੀ ਸਾਫ ਦਿਲੀ ਸ਼ਖਸ਼ੀਅਤ ਨੂੰ ਦੇਖਦੇ ਹੋਏ ਹਲਕੇ ਦੇ ਲੋਕ ਰੈਲੀਆਂ ਅਤੇ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਉਹਨਾਂ ਹਲਕੇ ਦੇ ਪਿੰਡ ਬੇਨੜਾ ਵਿਖੇ ਖੁੱਲੇ੍ਹ ਕਾਲਜ, ਗਲੀਆਂ-ਨਾਲੀਆਂ ਦੇ ਪ੍ਰਬੰਧ ਅਤੇ ਸੀਵਰੇਜ ਦੀ ਵਿਵਸਥਾ ਆਦਿ ਵਰਗੇ ਕੰਮਾਂ ਨੂੰ ਅਕਾਲੀ-ਭਾਜਪਾ ਗੱਠਜੋੜ ਦੀ ਬਹੁਮੁੱਲੀ ਦੇਣ ਦੱਸਿਆ । ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸ੍ਰ. ਹਰੀ ਸਿੰਘ ਅਤੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਡੋਰ-ਟੂ-ਡੋਰ ਜਾ ਕੇ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਵਿਧਾਨ ਸਭਾ ਚੋਣਾਂ 2017 ਵਿੱਚ ਅਕਾਲੀ-ਭਾਜਪਾ ਗੱਠਜੋੜ ਭਾਰੀ ਬਹੁਮਤ ਲੈ ਕੇ ਜਿੱਤਣ ਦਾ ਦਾਅਵਾ ਵੀ ਕੀਤਾ।

Please Click here for Share This News

Leave a Reply

Your email address will not be published. Required fields are marked *