
ਧੂਰੀ (ਪ੍ਰਵੀਨ ਗਰਗ) ਸਥਾਨਕ ਪੁਰਾਣੇ ਤਹਿਸੀਲ ਕੰਪਲੈਕਸ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ੍ਰ. ਹਰੀ ਸਿੰਘ ਦੀ ਇੱਕ ਚੋਣ ਮੀਟਿੰਗ ਅਸ਼ਟਾਮ ਫਰੋਸ਼ਾਂ ਅਤੇ ਵਸੀਕਾ ਨਵੀਸਾਂ ਦੇ ਪ੍ਰਧਾਨ ਦਵਿੰਦਰ ਕੁਮਾਰ ਗੁਪਤਾ ਦੀ ਅਗੁਵਾਈ ਹੇਠ ਹੋਈ। ਚੋਣ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸ੍ਰ. ਹਰੀ ਸਿੰਘ ਨੇ ਤਹਿਸੀਲ ਕੰਪਲੈਕਸ ਦੀ ਸ਼ਹਿਰ ਤੋਂ ਬਾਹਰ ਚਲੀ ਗਈ ਬਿਲਡਿੰਗ ਵਿੱਚ ਅਸ਼ਟਾਮ ਫਰੋਸ਼ਾਂ, ਵਸੀਕਾ ਨਵੀਸਾਂ ਅਤੇ ਟਾਈਪਿਸਟਾਂ ਨੂੰ ਜ਼ਲਦ ਹੀ ਸ਼ਿਫਟ ਕਰਨ ਦਾ ਭਰੋਸਾ ਦਿਵਾਇਆ। ਮੀਟਿੰਗ ਵਿੱਚ ਸੰਬੋਧਨ ਕਰਦਿਆਂ ਹਰੀ ਸਿੰਘ ਨੇ ਕਿਹਾ ਕਿ ਉਹ ਆਪਣੀ ਜਿੰੰੰਮੇਵਾਰੀ ਬਾਖੂਬੀ ਨਿਭਾਉਣਾ ਜਾਣਦੇ ਹਨ ਅਤੇ ਉਹ ਲੋਕਾਂ ਨਾਲ ਕੀਤੇ ਵਾਅਦਿਆਂ ‘ਤੇ ਪੂਰੀ ਤਰਾਂ੍ਹ ਖਰਾ੍ਹ ਉਤਰਨਗੇ । ਉਹਨਾਂ ਜਿੱਤ ਤੋਂ ਬਾਅਦ ਹਲਕਾ ਧੂਰੀ ਵਿੱਚ ਪੜਾਈ, ਸਿਹਤ ਅਤੇ ਸਿੱਖਿਆ ਪੱਧਰ ਲਈ ਵਿਸ਼ੇਸ਼ ਕਦਮ ਚੁੱਕਣ ਦੀ ਗੱਲ ਕੀਤੀ ਅਤੇ ਅੰਗਰੇਜ਼ੀ ਦੀ ਵੱਧ ਰਹੀ ਮਹੱਤਤਾ ਲਈ ਉਹਨਾਂ ਇੱਥੇ ਇੰਗਲਿਸ਼ ਸਿਖਾਉਣ ਲਈ ਸੰਸਥਾ ਖੋਲ੍ਹਣ ਦਾ ਦਾਅਵਾ ਕੀਤਾ। ਉਹਨਾਂ ਹਲਕੇ ਵਿੱਚ ਉਦਯੋਗਾਂ ਨੂੰ ਪ੍ਰਫੂਲਿੱਤ ਕਰਕੇ ਬੇਰੁਜ਼ਗਾਰਾਂ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸ਼ੋਤਮ ਕਾਂਸਲ ਨਗਰ ਸੰਜੀਵ ਗਰਗ ਸਾਬਕਾ ਪੰਚ ਰੰਚਨਾਂ, ਗੁਰਦੀਪ ਸਿੰਘ ਨਕਸ਼ਾ ਨਵੀਸ, ਦੀਪਕ ਵਰਮਾਂ, ਪਵਨ ਕੁਮਾਰ, ਜਗਦੀਸ਼ ਕੁਮਾਰ, ਰਾਜ ਕੁਮਾਰ ਸਿੰਗਲਾ, ਵਿਜੈ ਕੁਮਾਰ, ਮਹਿੰਦਰ ਪਾਲ ਜਿੰਦਲ, ਮੁਕੇਸ਼ ਕੁਮਾਰ, ਚਮਕੌਰ ਸਿੰਘ ਕਲੇਰ, ਮੁਹੰਮਦ ਮੁਸ਼ਤਾਕ, ਹਰਵਿੰਦਰ ਕੁਮਾਰ ਬੰਟੀ ਅਤੇ ਰਾਕੇਸ਼ ਮੋਹਨ ਆਦਿ ਸਮੇਤ ਹਾਜ਼ਰ ਸਨ।