ਝੁਨੀਰ, 10 ਸਤੰਬਰ (ਮਿੱਠੂ ਘੁਰਕਣੀ)- ਸ੍ਰੋਮਣੀ ਅਕਾਲੀ ਦਲ ਪਾਰਟੀ ਨੂੰ ਉਸ ਸਮੇ ਕਸਬਾ ਝੁਨੀਰ ਤੋਂ ਵੱਡਾ ਝਟਕਾ ਲੱਗਾ ਜਦੋ ਜ਼ਿਲਾ ਕਾਗਰਸ ਪਾਰਟੀ ਦੇ ਪ੍ਰਧਾਨ ਬਿੱਕਰਮਜੀਤ ਸਿੰਘ ਮੋਫਰ ਦੀ ਅਗਵਾਈ ਹੇਠ 25 ਪਰਿਵਾਰ ਕਾਗਰਸ ਪਾਰਟੀ ਵਿੱਚ ਸਾਮਿਲ ਹੋ ਗਏ । ਸਾਬਕਾ ਵਿਧਾਇਕ ਸ੍ਰ ਅਜੀਤ ਇੰਦਰ ਸਿੰਘ ਮੋਫਰ ਅਤੇ ਬਿੱਕਰਜੀਤ ਸਿੰਘ ਮੋਫਰ ਨੇ ਵਿਸੇਸ ਸਪੋਕਮੈਨ ਨਾਲ ਗੱਲਬਾਤ ਕਰਦਿਆ ਦੱਸਿਆਂ ਕਿ ਰਣਜੀਤ ਕੋਰ, ਕਮਲਜੀਤ ਕੋਰ ਬਾਗਰੋ, ਤਰਸੇਮ ਸਿੰਘ, ਭੋਲਾ ਸਿੰਘ, ਨਿੰਮਾ ਸਿੰਘ, ਗਿਆਨ ਸਿੰਘ, ਮਹਿੰਦਰ ਸਿੰਘ, ਮੋਹਨਦੀਪ, ਗੁਰਸੇਵਕ ਸਿੰਘ, ਵਜੀਰ ਸਿੰਘ, ਅਮਰਿੰਦਰ ਸਿੰਘ, ਜਗਦੇਵ ਸਿੰਘ, ਗੁਰਤੇਜ ਕੋਰ ਝੁਨੀਰ, ਅਮ੍ਰਿਤਪਾਲ ਝੁਨੀਰ, ਗੁਰਪ੍ਰੀਤ ਝੁਨੀਰ, ਮਨਦੀਪ ਸਿੰਘ, ਮਨਵੀਰ ਸਿੰਘ, ਗਗਨਦੀਪ ਸਿੰਘ, ਗੁਰਸੇਵਕ ਸਿੰਘ, ਆਪਣੇ ਪੂਰੇ ਪਰਿਵਾਰਾ ਸਮੇਤ ਸ੍ਰੋਮਣੀ ਅਕਾਲੀ ਦਲ ਪਾਰਟੀ ਨੂੰ ਅਲਵਿੰਦਾ ਕਹਿਕੇ ਕਾਗਰਸ ਪਾਰਟੀ ਵਿੱਚ ਸਾਮਿਲ ਹੋ ਗਏ ਹਨ। ਕਾਗਰਸ ਪਾਰਟੀ ਵਿੱਚ ਸਾਮਿਲ ਹੋਏ ਪਰਿਵਾਰਾ ਦਾ ਵਿਸ਼ੇਸ਼ ਧੰਨਵਾਦ ਕਰਦਿਆ ਸ੍ਰ ਅਜੀਤ ਇੰਦਰ ਸਿੰਘ ਮੋਫਰ ਨੇ ਕਿਹਾ ਕਿ ਪਾਰਟੀ ਵਿੱਚ ਬਣਦਾ ਪੂਰਾ ਮਾਣ-ਸਨਮਾਣ ਦਿੱਤਾ ਜਾਵੇਗਾ। ਬਿਨਾਂ ਕਿਸੇ ਮਤਭੇਦ ਸਾਮਿਲ ਹੋਏ ਪਰਿਵਾਰਾ ਦੀ ਹਰ ਕੰਮ ਵਿੱਚ ਪੂਰੀ ਮਦਦ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋ ਕੀਤਾ ਗਿਆ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਸ੍ਰ ਮੋਫਰ ਨੇ ਕਿਹਾ ਕਿ ਆਉਣ ਵਾਲੀ ਸਮੇਂ ‘ਚ ਨੋਜਵਾਨਾਂ ਨੂੰ ਵੱਧ ਤੋ ਵੱਧ ਰੁਜਗਾਰ ਦੇ ਮੋਕੇ ਮਹੁਈਆ ਕਰਵਾਏ ਜਾਣਗੇ। ਇਸ ਮੋਕੇ ਅਮਰੀਕ ਸਿੰਘ ਢਿਲੋ, ਪ੍ਰਧਾਨ ਬਲਵੰਤ ਸਿੰਘ ਕੋਰਵਾਲਾ, ਵਪਾਰ ਮੰਡਲ ਝੁਨੀਰ ਦੇ ਪ੍ਰਧਾਂਨ ਹਰੀ ਚੰਦ ਸਿੰਗਲਾ, ਬਿਲੂ ਸਿੰਘ ਬੁਰਜ, ਨਿਰਮਲ ਸਿੰਘ ਤੇ ਗੁਰਮੇਲ ਸਿੰਘ ਘੁਰਕਣੀ, ਜਸਪਾਲ ਸਿੰਘ ਘੁਰਕਣੀ, ਜਸਪ੍ਰੀਤ ਸਿੰਘ ਫਤਿਹਪੁਰ, ਅਰਸਦੀਪ ਘੁਰਕਣੀ, ਸੁਖਵਿੰਦਰ ਸਿੰਘ ਬੱਗੀ ਜਟਾਣਾ, ਸਰਪੰਚ ਗੁਰਦੀਪ ਸਿੰਘ ਲਖਮੀਰਵਾਲਾ, ਇੰਦਰਜੀਤ ਸਿੰਘ ਆਦਿ ਮੋਕੇ ਤੇ ਸ਼ਾਮਿਲ ਸਨ।
