bellagio las vegas poker tournament schedule red rock hotel casino las vegas nevada casinos on hwy 69 in oklahoma how much does it cost to start a casino how to choose the best slot machine
best platform for news and views

ਅਕਾਲੀ ਦਲ ਨੂੰ ਇਕ ਹੋਰ ਝਟਕਾ; ਪਟਿਆਲਾ ਤੋਂ ਸੀਨੀਅਰ ਆਗੂ ਪੰਜਾਬ ਕਾਂਗਰਸ ‘ਚ ਸ਼ਾਮਿਲ

Please Click here for Share This News

ਪਟਿਆਲਾ : ਪਟਿਆਲਾ ਸ਼ਹਿਰੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਪਿਛਲੀ ਵਿਧਾਨ ਸਭਾ ਪਟਿਆਲਾ ਸ਼ਹਿਰੀ ਦੀ ਜ਼ਿਮਨੀ ਚੋਣ ਲੜ ਚੁੱਕੇ ਸੀਨੀਅਰ ਅਕਾਲੀ ਆਗੂ ਭਗਵਾਨ ਦਾਸ ਜੁਨੇਜਾ ਅਤੇ ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਪ੍ਰਧਾਨ ਹਰਪਾਲ ਜੁਨੇਜਾ ਦੇ ਨਜਦੀਕੀ ਰਿਸਤੇਦਾਰੀ ਵਿੱਚ ਲਗਦੇ ਦਾਮਾਦ ਸੁਰਿੰਦਰ ਅਰੋੜਾ ਅਤੇ ਅਕਾਲੀ ਦਲ ਵਪਾਰ ਸੈਲ ਪਟਿਆਲਾ ਸ਼ਹਿਰੀ ਦੇ ਮੀਤ ਪ੍ਰਧਾਨ ਗਿਆਨ ਚੰਦ ਚੰਨੋ, ਜਿਲ੍ਹਾ ਕਾਂਗਰਸ ਕਮੇਟੀ ਮਲੋਟ ਮੁਕਤਸਰ ਦੇ ਜਨਰਲ ਸਕੱਤਰ ਟਿੰਕੂ ਬਜਾਜ ਦੀ ਪ੍ਰੇਰਨਾ ਸਦਕਾ ਅੱਜ ਆਪਣੇ ਸੈਕੜੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜਿਨ੍ਹਾਂ ਦਾ ਅੱਜ ਇਸ ਮੌਕੇ ਸਥਾਨਕ ਮੋਤੀ ਬਾਗ ਪੈਲੇਸ ਵਿਖੇ ਵਿਧਾਇਕਾ ਪ੍ਰਨੀਤ ਕੌਰ ਨੇ ਸਮੂਹ ਆਗੂਆ ਦਾ ਸਿਰੋਪਾਓ ਪਾ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੇ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਅਕਾਲੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਈ ਹੋਰ ਵੱਡੇ ਆਗੂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋਣਗੇ। ਉਹਨਾਂ ਨੇ ਅੱਗੇ ਕਿਹਾ ਇਸ ਨਾਲ ਕਾਂਗਰਸ ਨੂੰ ਵੱਡੀ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਇੱਕ ਵੱਡੇ ਬਹੁਮਤ ਨਾਲ ਪੰਜਾਬ ਵਿੱਚ ਸਰਕਾਰ ਬਣਾਵੇਗੀ।
ਇਸ ਮੌਕੇ ਹਰਜਿੰਦਰ ਕੁਮਾਰ, ਕੇਸ਼ਵ ਅਰੋੜਾ, ਕੁਲਦੀਪ ਸਾਗਰ, ਅਸ਼ੋਕ ਸ਼ਰਮਾ, ਵਿਸ਼ਾਲ ਗਰਗ, ਵਿਵੇਕ ਗਰਗ, ਰਮਨ ਕਾਂਸਲ, ਪ੍ਰੇਮ ਸਿੰਗਲਾ, ਹਰਭਜਨ ਸਿੰਘ, ਰਜੇਸ਼ ਸ਼ਰਮਾ, ਭੁਪਿੰਦਰ ਸਿੰਘ ਚੋਹਾਨ, ਰਮਨ, ਪਿਯੂਸ਼, ਸੰਨੀ, ਸੰਜੇ, ਸ਼ਿਵਮ, ਸ਼ਿਵਾਂਸ਼ੂੰ ਅਰੋੜਾ, ਪ੍ਰਿੰਸ ਅਤੇ ਹਨੀ ਆਦਿ ਅਕਾਲੀ ਆਗੂ ਮੌਕੇ ਤੇ ਹਾਜ਼ਿਰ ਸਨ।


ਫੋਟੋ ਕੈਪਸ਼ਨ: ਅਕਾਲੀ ਆਗੂਆ ਦਾ ਕਾਂਗਰਸ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕਰਦੇ ਹੋਏ ਵਿਧਾਇਕਾ ਪ੍ਰਨੀਤ ਕੌਰ ਅਤੇ ਹੋਰ ਆਗੂ।
Please Click here for Share This News

Leave a Reply

Your email address will not be published.