
ਸੁਰਿੰਦਰ ਮਾਨ
ਮੋਗਾ : ਆਖ਼ਰਕਾਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੂੰ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨੀ ਅੱਜ ਮਹਿੰਗੀ ਪੈ ਗਈ। ਯੂਨੀਅਨ ਦੇ ਡੈਲੀਗੇਟ ਇਜਲਾਸ ਵਿੱਚ ਸ੍ਰੀ ਲੱਖੋਵਾਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ‘ਫਾਰਗ’ ਕਰਕੇ ਉਨਾਂ ਦੀ ਥਾਂ ‘ਤੇ ਯੂਨੀਅਨ ਦੇ ਸੀਨੀਅਰ ਆਗੂ ਹਰਮੀਤ ਸਿੰਘ ਕਾਦੀਆਂ ਨੂੰ ਨਵਾਂ ਪ੍ਰਧਾਨ ਥਾਪ ਦਿੱਤਾ। ਇਸ ਦੇ ਨਾਲ ਹੀ ਇਜਲਾਸ ਵਿੱਚ ਸਰਬਸਮੰਤੀ ਨਾਲ ਨਿਰਣਾ ਲਿਆ ਗਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਸਿਆਸੀ ਪਾਰਟੀ ਦੀ ਹਮਾਇਤ ਕਰਲ ਸਬੰਧੀ ਫੈਸਲਾ ਜਲਦੀ ਹੀ ਕੀਤਾ ਜਾਵੇਗਾ।
ਦੱਸਣਾ ਬਣਦਾ ਹੈ ਕਿ ਸ੍ਰੀ ਲੱਖੋਵਾਲ ਨੇ ਹਾਲੇ ਦੋ ਦਿਨ ਪਹਿਲਾਂ ਹੀ ਅਗਾਮੀ ਵਿਧਾਨ ਸਭÎਾ ਚੋਣਾਂ ਅਕਾਲੀ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੀ ਜਿਸ ਮਗਰੋਂ ਯੂਨੀਅਨ ਨੇ ਐਤਵਾਰ ਨੂੰ ਸੀਨੀਅਰ ਨੇਤਾਵਾਂ ਨੇ ਜਲੰਧਰ ਜ਼ਿਲੇ ਦੇ ਕਸਬਾ ਸ਼ਾਹਕੋਟ ਵਿੱਚ ਯੂਨੀਅਨ ਦੀ ਹੰਗਾਮੀ ਮੀਟਿੰਗ ਕਰਕੇ ਸ੍ਰੀ ਲੱਖੋਵਾਲ ਵਿਰੁੱਧ ਬਗਾਵਤ ਦਾ ਝੰਡਾ ਚੁੱਕਿਆ ਸੀ। ਅੱਜ ਇੱਥੇ ਯੂਨੀਅਨ ਦੇ 12 ਜ਼ਿਲਾ ਪ੍ਰਧਾਨਾਂ ਤੇ ਸੂਬਾ ਪੱਧਰ ਦੇ ਆਲ•ਾ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸ੍ਰੀ ਲੱਖੋਵਾਲ ਦੀ ਯੂਨੀਅਨ ਤੋਂ ‘ਛੁੱਟੀ’ ਕਰ ਦਿੱਤੀ।
ਯੂਨੀਅਨ ਦੇ ਸੀਨੀਅਰ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਜ਼ਿਲਾ ਪ੍ਰਧਾਨ ਨਿਰਮਲ ਸਿੰਘ ਮਾਣੂਕੇ ਨੇ ਦੱਸਿਆ ਕਿ ਅਸਲ ਵਿੱਚ ਜਿਵੇਂ ਹੀ ਸ੍ਰੀ ਲੱਖੋਵਾਲ ਨੇ ਅਕਾਲੀ ਦਲ ਦੀ ਹਮਾਇਤ ਕਰਨ ਤੋਂ ਬਾਅਦ ਜਿਵੇਂ ਹੀ ਯੂਨੀਅਨ ਦੇ ਆਗੂਆਂ ਨੇ ਯੂਨੀਅਨ ਦੇ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨੇ ਅਕਾਲੀ ਦਲ ਦਾ ਡਟਵਾਂ ਵਿਰੋਧ ਕਰਨਾ ਸ਼ੁਰੁ ਕਰ ਦਿੱਤਾ। ਸ੍ਰੀ ਮਾਣੂਕੇ ਨੇ ਕਿਹਾ ਕਿ ਅਸਲ ਵਿੱਚ ਗੱਲ ਇਹ ਹੈ ਕਿ ਇਜਸਾਲ ਵਿੱਚ ਹਾਜ਼ਰ ਵਿੱਚ ਸਮੁੱਚੇ ਨੁਮਾਇੰਦਿਆਂ ਨੇ ਇਸ ਗੱਲ ਨੂੰ ਵੀ ਗੰਭੀਰਤਾ ਨਾਲ ਲਿਆ ਕਿ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਕਿਸਾਨ ਹਿਤਾਂ ਲਈ ਰੱਤੀ ਭਰ ਵੀ ਯਤਨ ਨਹੀਂ ਕੀਤਾ। ਉਨਾਂ ਕਿਹਾ ਕਿ ਸਮੁੱਚੀ ਯੂਨੀਅਨ ਨੇ ਅਨੇਕਾਂ ਵਾਰ ਸ੍ਰੀ ਲੱਖੋਵਾਲ ਨੂੰ ਅਰਜੋਈ ਕੀਤੀ ਕਿ ਉਹ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਕਿਸਾਨੀ ਮੁੱਦੇ ਉਠਾਉਣ ਪਰ ਹਰ ਵਾਰ ਸ੍ਰੀ ਲੱਖੋਵਾਲ ਨੇ ਯੂਨੀਅਨ ਮੈਂਬਰਾਂ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਕੀਤੀ।
ਯੂਨੀਅਨ ਦੀ ਮੀਟਿੰਗ ਦੌਰਾਨ ਸਰਬਸਮੰਤੀ ਨਾਲ ਮਤਾ ਪਾਸ ਕਰਕੇ ਪੂਰਨ ਸਿੰਘ ਸ਼ਾਹਕੋਟ ਨੂੰ ਯੂਨੀਅਨ ਦੇ ਸਰਪ੍ਰਸਤ, ਗੁਰਮੀਤ ਸਿੰਘ ਗੋਲੇਵਾਲਾ ਨੂੰ ਯੂਨੀਅਨ ਦਾ ਜਨਰਲ ਸਕੱਦਰ, ਸੁਖਜਿੰਦਰ ਸਿੰਘ ਖੋਸਾ ਨੂੰ ਮੀਤ ਪ੍ਰਧਾਨ ਅਤੇ ਸੁਖਮੰਦਰ ਸਿੰਘ ਉੱਗੋਕੇ ਨੂੰ ਸੂਬਾ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਇਸੇ ਤਰ•ਾਂ ਸੁਖਮੀਤ ਸਿੰਘ ਕਾਦੀਆਂ ਨੂੰ ਧਾਰਮਿਕ ਵਿੰਗ ਦਾ ਮੁਖੀ ਤੇ ਸੁਖਪਾਲ ਸਿੰਘ ਬੁੱਟਰ ਨੂੰ ਇਸ ਵਿੰਗ ਦਾ ਸੀਨੀਅਰ ਮੈਂਬਰ ਨਿਯੁਕਤ ਕੀਤਾ ਗਿਆ।