best platform for news and views

ਅਕਾਲੀ ਦਲ ਦਾ ਸੂਬੇ ਨਾਲ ਗੂੜਾ ਰਿਸ਼ਤਾ – ਹਰੀ ਸਿੰਘ

Please Click here for Share This News

ਧੂਰੀ (ਪ੍ਰਵੀਨ ਗਰਗ) ਵਿਧਾਨ ਸਭਾ ਚੋਣਾਂ 2017 ਦਾ ਸਮਾਂ ਜਿਉਂ ਹੀ ਨਜ਼ਦੀਕ ਆ ਰਿਹਾ ਹੈ, ਵੱਖੋ-ਵੱਖ ਪਾਰਟੀਆਂ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਰਫਤਾਰ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ੍ਰ. ਹਰੀ ਸਿੰਘ ਵੱਲੋਂ ਜਿੱਥੇ ਸ਼ਹਿਰ ਦੇ ਵੱਖ-2 ਵਾਰਡਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਅੱਜ ਸ੍ਰ. ਹਰੀ ਸਿੰਘ ਨੇ ਜੱਥੇਦਾਰ ਨੱਛਤਰ ਸਿੰਘ ਜਹਾਂਗੀਰ, ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਚੇਅਰਮੈਨ ਹਰਜੀਤ ਸਿੰਘ, ਗੁਰਵਿੰਦਰ ਸਿੰਘ ਗਿੱਲ ਸਰਕਲ ਪ੍ਰਧਾਨ, ਮਨਵਿੰਦਰ ਸਿੰਘ ਬਿੰਨਰ, ਕਾਲਾ ਕਾਂਝਲਾ, ਸੁਖਵਿੰਦਰ ਸਿੰਘ ਈਸੀ, ਮਲਕੀਤ ਸਿੰਘ ਰਣੀਕੇ ਅਤੇ ਹਰਜੀਤ ਸਿੰਘ ਆਦਿ ਸਮੇਤ ਹੋਰ ਕਈ ਪਾਰਟੀ ਆਗੂਆਂ ਅਤੇ ਵਰਕਰਾਂ ਨੰੁ ਨਾਲ ਲੈਕੇ ਪਿੰਡ ਲੱਡਾ, ਢਢੋਗਲ, ਮੀਮਸਾ, ਧਾਂਦਰਾ, ਮੂਲੋਵਾਲ, ਅਲਾਲ, ਸੁਲਤਾਨਪੁਰ, ਰੰਗੀਆਂ, ਕਾਤਰੋਂ, ਭਸੌੜ ਆਦਿ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਅਕਾਲੀ ਦਲ ਦਾ ਸੂਬੇ ਨਾਲ ਗੂੜਾ੍ਹ ਰਿਸ਼ਤਾ ਹੈ ਜਿਸ ਨੇ ਸੁਬੇ ਵਿੱਚ ਹਮੇਸ਼ਾ ਹੀ ਵਿਕਾਸ ਦੇ ਮੁੱਦਿਆਂ ਉੱਪਰ ਗੱਲ ਕੀਤੀ ਹੈ । ਉਹਨਾਂ ਸਰਕਾਰ ਬਨਣ ਉਪਰੰਤ ਪਹਿਲ ਦੇ ਅਧਾਰ ‘ਤੇ ਬੇਰੋਜਗਾਰਾਂ ਲਈ ਰੁਜਗਾਰ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਵੀ ਦਿੱਤਾ ।

Please Click here for Share This News

Leave a Reply

Your email address will not be published. Required fields are marked *