best platform for news and views

ਅਕਾਲੀ ਤੇ ਕਾਂਗਰਸੀ ਆਮ ਆਦਮੀ ਪਾਰਟੀ ਦੀਆਂ ਝੰਡੀਆਂ ਲਗਾ ਕੇ ਕਾਰਾਂ ‘ਚ ਵੰਡ ਰਹੇ ਨੇ ਸ਼ਰਾਬ

Please Click here for Share This News

ਚੰਡੀਗੜ੍ਹ : ਅਾਮ ਆਦਮੀ ਪਾਰਟੀ ਦੇ ਸੀਨਅਰ ਆਗੂ ਅਤੇ ਖਰੜ੍ਹ ਤੋਂ ਉਮੀਦਵਾਰ ਕੰਵਰ ਸੰਧੂ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਵਲੋਂ ਅਗਲੀਆਂ ਵਿਧਾਨ ਸਭਾ ਚੋਣਾ ਵਿਚ ਆਪਣੀ ਹਾਰ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਅਕਾਲੀ ਅਤੇ ਕਾਂਗਰਸੀ ਵਰਕਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਆਪਣੀਆਂ ਕਾਰਾਂ ‘ਤੇ ਆਪ ਦੀਆਂ ਝੰਡੀਆਂ ਲਗਾ ਕੇ ਸ਼ਰਾਬ ਅਤੇ ਪੈਸੇ ਵੰਡ ਰਹੇ ਹਨ। ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਕੰਵਰ ਸੰਧੂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਅਕਾਲੀਆਂ ਅਤੇ ਕਾਂਗਰਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Please Click here for Share This News

Leave a Reply

Your email address will not be published. Required fields are marked *