jacks or better video poker cheat sheet tropicana hotel and casino in las vegas nevada las vegas 1960 dunes casino de paris villas tips to get better at poker largest casino in vegas by square footage bordertown casino rv resort reno nevada aston martin dbs casino royale edition new york new york casino las vegas pool
best platform for news and views

ਅਕਾਲੀ ਤੇ ਆਪ ਆਗੂਆਂ ਦਾ ਪੰਜਾਬ ਕਾਂਗਰਸ ‘ਚ ਸ਼ਾਮਿਲ ਹੋਣਾ ਜ਼ਾਰੀ

Please Click here for Share This News
ਚੰਡੀਗੜ੍ਹ : ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ ਹੇਠ ਪ੍ਰਦੇਸ਼ ਕਾਂਗਰਸ ‘ਚ ਸ਼ਾਮਿਲ ਹੋ ਗਏ।
ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਨੇ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਮੀਤ ਪ੍ਰਧਾਨ ਕਮਲਜੀਤ ਸਿੰਘ ਸਮੇਤ ਕਈ ਹੋਰ ਪਾਰਟੀ ਆਗੂਆਂ ਤੇ ਸਮਰਥਕਾਂ, ਜਿਨ੍ਹਾਂ ‘ਚੋਂ ਜ਼ਿਆਦਾਤਰ ਲੁਧਿਆਣਾ ਤੋਂ ਹਨ, ਦਾ ਪਾਰਟੀ ‘ਚ ਸਵਾਗਤ ਕੀਤਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਤੋਂ ਆਗੂਆਂ ਦਾ ਲਗਾਤਾਰ ਵੱਡੀ ਗਿਣਤੀ ‘ਚ ਕਾਂਗਰਸ ‘ਚ ਸ਼ਾਮਿਲ ਹੋਣਾ, ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਹਿਮਾਇਤ ‘ਚ ਚੱਲ ਰਹੀ ਵੱਡੀ ਲਹਿਰ ਵੱਲ ਇਸ਼ਾਰਾ ਕਰਦਾ ਹੈ।
ਇਸ ਮੌਕੇ ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਮੁੱਖ ਆਗੂਆਂ ‘ਚ ਹੋਰਨਾਂ ਤੋਂ ਇਲਾਵਾ, ਅਕਾਲੀ ਦਲ ਲੁਧਿਆਣਾ ਦੇ ਪ੍ਰੈਸ ਸਕੱਤਰ ਮਨਦੀਪ ਸਿੰਘ ਮੋਂਟੀ, ਸ੍ਰੋਅਦ ਲੁਧਿਆਣਾ ਦੇ ਪ੍ਰੈਸ ਸਕੱਤਰ ਵਿਨੈ ਸਾਗਰ, ਯੂਥ ਅਕਾਲੀ ਦਲ ਲੁਧਿਆਣਾ ਦੇ ਜੁਆਇੰਟ ਸਕੱਤਰ ਸੰਦੀਪ ਸਭਰਵਾਲ, ਯੂਅਦ ਲੁਧਿਆਣਾ ਦੇ ਸਕੱਤਰ ਵਿਪਨ ਸ਼ਰਮਾ, ਸ੍ਰੋਅਦ ਲੁਧਿਆਣਾ ਦੇ ਮੈਂਬਰ ਗੁਰਿੰਦਰਪਾਲ ਸਿੰਘ ਰਾਜੂ, ਯੂਅਦ ਲੁਧਿਆਣਾ ਦੇ ਸਕੱਤਰ ਵਰੂਣ ਰਖੇਜਾ, ਯੂਅਦ ਲੁਧਿਆਣਾ ਦੇ ਮੈਂਬਰ ਜਸਵਿੰਦਰ ਸਿੰਘ, ਯੂਅਦ ਲੁਧਿਆਣਾ ਦੇ ਮੀਤ ਪ੍ਰਧਾਨ ਦਵਿੰਦਰ ਸਿੰਘ ਕਾਕਾ ਵੀ ਸਨ।
ਉਪਰੋਕਤ ਤੋਂ ਇਲਾਵਾ, ਜਲਾਲਾਬਾਦ, ਫਾਜ਼ਿਲਕਾ ਤੇ ਫਿਰੋਜ਼ਪੁਰ ਸਮੇਤ ਵੱਖ ਵੱਖ ਜ਼ਿਲ੍ਹਿਆਂ ਤੋਂ ਦਰਜਨ ਦੇ ਕਰੀਬ ਆਪ ਆਗੂ ਵੀ ਕਾਂਗਰਸ ‘ਚ ਸ਼ਾਮਿਲ ਹੋ ਗਏ। ਇਨ੍ਹਾਂ ਆਗੂਆਂ ‘ਚ ਜਨਰਲ ਸਕੱਤਰ ਗੁਰਜੀਤ ਸਿੰਘ ਸਿੱਧੂ, ਜੋਨ ਮੀਡੀਆ ਇੰਚਾਰਜ਼ ਬੱਬਲ ਬੁੱਟਰ, ਕਿਸਾਨ ਵਿੰਗ ਜਲਾਲਾਬਾਦ ਦੇ ਬਲਬੀਰ ਚੰਦ ਤੇ ਆਪ ਸਕੱਤਰ ਅੰਮ੍ਰਿਤਪਾਲ ਸਿੰਘ ਵੀ ਸਨ।
Please Click here for Share This News

Leave a Reply

Your email address will not be published.