
ਫਰੀਦਕੋਟ : ਵਿਧਾਨ ਸਭਾ ਚੋਣਾ ਦੌਰਾਨ ਵੱਖ ਵੱਖ ਪਾਰਟੀਆਂ ਵਲੋਂ ਪੰਜਾਬ ਦੇ ਹਾਲਾਤ ਵਿਗਾੜਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਕਦੇ ਕਿਸੇ ਪਾਰਟੀ ਵਲੋਂ ਵਿਰੋਧੀ ੳੋੁਮੀਦਵਾਰਾਂ ‘ਤੇ ਹਮਲੇ ਕਰਵਾਏ ਜਾ ਰਹੇ ਹਨ ਅਤੇ ਕਦੇ ਕਿਸੇ ਪਾਰਟੀ ਵਲੋਂ ਲੋਕਾਂ ਨੂੰ ਅਹਿੰਸਾ ਲਈ ਭੜਕਾਇਆ ਜਾ ਰਿਹਾ ਹੈ। ਅੱਜ ਉਸ ਵੇਲੇ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਹਲਕਾ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸਟੇਜ਼ ਤੋਂ ਆਪਣੇ ਗੁੰਡਾਗਰਦੀ ਵਾਲੇ ਅੰਦਾਜ਼ ਵਿਚ ਪਿੰਡ ਦੇ ਵਿਰੋਧੀ ਧੜੇ ਨੂੰ ਵੰਗਾਰਿਆ ”ਮੈਂਨੂੰ ਸਾਰੇ ਢੰਗ ਆਉਂਦੇ ਐ, ਸਾਰੇ ਵੱਲ ਆਉਂਦੇ ਐ, ਹੁਣ ਤੱਕ ਇਹੀ ਕੁੱਝ ਕਰਦਾ ਰਿਹਾਂ। ਇਹ ਤਾਂ ਥੋਡੀ ਚੰਗੀ ਕਿਸਮਤ ਕਹਿ ਲਓ ਕਿ ਵੋਟਾਂ ਵਾਲੇ ਕੰਮ ਵਿਚ ਪੈ ਗਿਆ ਨਹੀਂ ਤਾਂ ਵੱਲ੍ਹ ਅੱਜ ਸਿਖਾ ਕੇ ਹੀ ਜਾਂਦਾ ਤੁਹਾਨੂੰ।” ਅਕਾਲੀ ਉਮੀਦਵਾਰ ਦਾ ਸਟੇਜ਼ ਤੋਂ ਸ਼ਰੇਆਮ ਵੰਗਾਰਨਾ ਅਕਾਲੀ ਦਲ ਦੀ ਕਥਿਤ ਗੁੰਡਾਗਰਦੀ ਦੀ ਵੱਡੀ ਮਿਸਾਲ ਬਣ ਗਿਆ ਹੈ। ਇਥੋਂ ਤੰਕ ਕਿ ਜਦੋਂ ਸ੍ਰੀ ਰੋਮਾਣਾ ਦਾ ਪੱਖ ਜਾਨਣ ਲਈ ਫੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਸਪਸ਼ਟ ਕਰ ਦਿਤਾ ਕਿ ਉਨ੍ਹਾਂ ਨੂੰ ਜੋ ਚੰਗਾ ਲੱਗਾ ਬੋਲ ਦਿੱਤਾ।
ਵਰਨਣਯੋਗ ਹੈ ਕਿ ਅੱਜ ਜਿਲਾ ਫਰੀਦਕੋਟ ਦੇ ਪਿੰਡ ਦੀਪ ਸਿੰਘਵਾਲਾ ਵਿਖੇ ਅਕਾਲੀ ਦਲ ਦੀ ਚੋਣ ਰੈਲੀ ਸੀ ਅਤੇ ਪਿੰਡ ਦੇ ਕੁੱਝ ਨੌਜਵਾਨਾਂ ਨੇ ਅਕਾਲੀ ਸਰਕਾਰ ਵਲੋਂ ਪਿੰਡ ਵਿਚ ਨਾਜਾਇਜ ਕਬਜੇ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਰੋਸ ਪ੍ਰਗਟ ਕਰਦਿਆਂ ਅਕਾਲੀ ਉਮੀਦਵਾਰ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਇਸ ਤੋਂ ਬਾਅਦ ਅਕਾਲੀ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸਟੇਜ਼ ਤੋਂ ਇਨ੍ਹਾਂ ਨੌਜਵਾਨਾਂ ਨੂੰ ਵੰਗਾਰਦਿਆਂ ਕਿਹਾ ”ਤੁਹਾਡਾ ਵਾਹ ਹੋਰ ਕਿਸੇ ਨਾਲ ਹੀ ਪਿਆ ਹੋਣਾ ਐ, ਬੰਟੀ ਰੋਮਾਣੇ ਨਾਲ ਨਹੀਂ ਪਿਆ।” ਅਕਾਲੀ ਉਮੀਦਵਾਰ ਵਲੋਂ ਸਟੇਜ਼ ਤੋਂ ਸ਼ਰੇਆਮ ਨੌਜਵਾਨਾਂ ਨੂੰ ਵੰਗਾਰਨ ਦੀ ਪੂਰੇ ਇਲਾਕੇ ਵਿਚ ਖੂਬ ਚਰਚਾ ਹੈ ਅਤੇ ਉਮੀਦਵਾਰ ਦੇ ਭਾਸ਼ਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਇਸ ਤੋਂ ਵੀ ਹੈਰਾਨੀਜਨਕ ਤੱਥ ਇਹ ਹਨ ਕਿ ਜਦੋਂ ਇਸ ਪੱਤਰਕਾਰ ਨੇ ਸ੍ਰੀ ਪਰਮਬੰਸ ਸਿੰਘ ਰੋਮਾਣਾ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਵੀ ਸਪਸ਼ਟੀਕਰਨ ਦੇਣ ਦੀ ਥਾਂ ਸਪਸ਼ਟ ਰੂਪ ਵਿਚ ਹੀ ਕਹਿ ਦਿੱਤ ”ਮੈਨੂੰ ਜੋ ਚੰਗਾ ਲੱਗਾ ਬੋਲ ਦਿੱਤਾ।” ਇਸ ਵੇਲੇ ਜਦੋਂ ਵਿਧਾਨ ਸਭਾ ਚੋਣਾ ਲਈ ਚੋਣ ਪ੍ਰਚਾਰ ਜੋਰਾਂ ‘ਤੇ ਹੈ ਅਤੇ ਉਮੀਦਵਾਰ ਵੋਟਰਾਂ ਨੂੰ ਅਪਣੇ ਨਾਲ ਜੋੜਨ ਲਈ ਦਿਨ ਰਾਤ ਇਕ ਕਰ ਰਹੇ ਹਨ, ਤਾਂ ਅਜਿਹੇ ਹਾਲਾਤਾਂ ਵਿਚ ਅਕਾਲੀ ਉਮੀਦਵਾਰਾਂ ਦਾ ਇਹ ਰਵਈਆ ਹੈ ਤਾਂ ਸਰਕਾਰ ਬਨਣ ‘ਤੇ ਕੀ ਹੋਵੇਗਾ? ਇਸ ਹਲਕੇ ਦੇ ਲੋਕਾਂ ਵਿਚ ਇਸ ਗੱਲ ਦੀ ਹੀ ਖੂਬ ਚਰਚਾ ਹੈ।
ਉਧਰ ਪਿੰਡ ਦੀਪ ਸਿੰਘ ਵਾਲਾ ਦੇ ਨੌਜਵਾਨ ਆਗੂ ਰਜਿੰਦਰ ਸਿੰਘ ਨੇ ਅਕਾਲੀ ਉਮੀਦਵਾਰ ਦੀ ਵੰਗਾਰ ਦੇ ਪ੍ਰਤੀਕਰਮ ਵਜੋਂ ਕਿਹਾ ਕਿ ਉਹ ਪਿਛਲੇ 10 ਸਾਲ ਤੋਂ ਅਕਾਲੀਆਂ ਦੀਆਂ ਵਧੀਕੀਆਂ ਖਿਲਾਫ ਲੜਦੇ ਆ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਜੋ ਬੰਟੀ ਰੋਮਾਣਾ ਨੇ ਕਿਹਾ ਹੈ ਕਿ ”ਤੁਹਾਡਾ ਬੰਟੀ ਰੋਮਾਣਾ ਨਾਲ ਵਾਹ ਨਹੀਂ ਪਿਆ” ਇਹ ਵਾਹ ਤਾਂ ਬਹੁਤ ਸਾਲ ਪਹਿਲਾਂ ਦਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਬੰਟੀ ਰੋਮਾਣਾ ਨੇ ਪਹਿਲਾਂ ਫਰੀਦਕੋਟ ਵਿਖੇ ਸ਼ਰੂਤੀ ਅਗਵਾ ਕਾਂਡ ਦੇ ਦੋਸ਼ੀਆਂ ਦੀ ਸ਼ਰੇਆਮ ਮੱਦਦ ਕੀਤੀ ਸੀ ਤਾਂ ਉਦੋਂ ਵੀ ਅਸੀਂ ਬੰਟੀ ਰੋਮਾਣਾ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ ਅਤੇ ਸ਼ਰੂਤੀ ਅਗਵਾ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਸਨ ਅਤੇ ਹੁਣ ਵੀ ਅਕਾਲੀਆਂ ਦੀਆਂ ਵਧੀਕੀਆਂ ਦਾ ਵਿਰੋਧ ਕਰਦੇ ਰਹਾਂਗੇ।
Click Here For Video
https://www.youtube.com/watch?v=vs88yzZr-D0