best platform for news and views

ਅਕਾਲੀਆਂ ਦੇ ਬਾਈਕਾਟ ਬਾਰੇ ਹੁਕਮਾਨਾਮੇ ਦਾ ਵਿਵਾਦ

Please Click here for Share This News

ਚੰਡੀਗੜ੍ਹ : ਸ਼ੋ੍ਮਣੀ ਅਕਾਲ ਦਲ ਵਲੋਂ ਡੇਰਾ ਸੱਚਾ ਸੌਦਾ ਸਮਰੱਥਨ ਹਾਸਲ ਕਰਨ ਪਿਛੋਂ ਸਿੱਖ ਜਥੇਬੰਦੀਆਂ ਅਤੇ ਅਕਾਲੀ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਦੌਰਾਨ ਕੱਲ੍ਹ 3 ਫਰਵਰੀ ਨੂੰ ਸੋਸ਼ਲ ਮੀਡੀਆ ‘ਤੇ ਇਕ ਪੱਤਰ ਵਾਇਰਲ ਕੀਤਾ ਗਿਆ, ਜਿਸ ਵਿਚ ਪੰਜ ਪਿਆਰਿਆਂ ਵਲੋਂ ਡੇਰਾ ਸੱਚਾ ਸੌਦਾ ਦਾ ਸਮਰੱਥਨ ਲੈਣ ਵਿਰੁੱਧ ਅਕਾਲੀ ਦਲ ਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਹੈ। ਬੀਤੀ ਰਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਬਿਆਨ ਜਾਰੀ ਕਰਕੇ ਆਮ ਆਦਮੀ ਪਾਰਟੀ ਨੂੰ ਝਾੜ ਪਾਈ ਹੈ ਕਿ ਆਪ ਨਾਲ ਜੁੜੇ ਅਨਸਰਾਂ ਨੇ ਸਿੰਘ ਸਹਿਬਾਨਾਂ ਦੇ ਨਾਂ ‘ਤੇ ਫਰਜੀ ਚਿੱਠੀ ਜਾਰੀ ਕਰਕੇ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਿਆਨ ਜਾਰੀ ਕਰਦਿਆਂ ਐਸਜੀਪੀਸੀ ਦੇ ਜਨਰਲ ਸਕੱਤਰ ਸ਼ ਅਮਰਜੀਤ ਸਿੰਘ ਚਾਵਾਲ ਨੇ ਕਿਹਾ ਕਿ ਇਹ ਜਾਅਲਸਾਜ਼ੀ ਇਸ ਗੱਲ ਦਾ ਸਬੂਤ ਹੈ ਕਿ ਵੋਟਰਾਂ ਨੂੰ ਭਰਮਾਉਣ ਲਈ ਆਪ ਕਿਸ ਹੱਦ ਤਕ ਡਿੱਗ ਸਕਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਆਪ ਲਈ ਕੋਈ ਵੀ ਚੀਜ਼ ਪਵਿੱਤਰ ਨਹੀਂ ਹੈ, ਇੱਥੋਂ ਤਕ ਕਿ ਧਰਮ ਵੀ ਨਹੀਂ। ਅਮਰਜੀਤ ਚਾਵਲਾ ਨੇ ਕਿਹਾ ਕਿ ਇੱਕ ਜਾਅਲੀ ਚਿੱਠੀ ਜਾਰੀ ਕਰਕੇ ਆਪ ਦੇ ਹਮਦਰਦ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡੇ ਹਨ। ਉਹਨਾਂ ਕਿਹਾ ਕਿ ਆਪ ਦਾ ਵੱਖਵਾਦੀਆਂ ਨਾਲ ਸਾਂਝ ਪਾਉਣਾ, ਉਹਨਾਂ ਨੂੰ ਗੜਬੜ ਕਰਨ ਲਈ ਹੱਲਾਸ਼ੇਰੀ ਦੇਣਾ ਅਤੇ ਦੋਸ਼ ਅਕਾਲੀ ਦਲ ਦੇ ਸਿਰ ਮੜ੍ਹਣ ਦੀ ਸਾਰੀ ਸਾਜਿਸ਼ ਸਾਹਮਣੇ ਆ  ਗਈ ਹੈ। ਇਸ ਤੋਂ ਬਾਅਦ ਉਹਨਾਂ ਨੇ ਸਿੰਘ ਸਾਹਿਬਾਨ ਦੇ ਨਾਂ ਉੱਤੇ ਅਕਾਲੀ ਦਲ ਦਾ ਬਾਈਕਾਟ ਕਰਨ ਵਾਲੀ ਜਾਅਲੀ ਚਿੱਠੀ ਜਾਰੀ ਕਰ ਦਿੱਤੀ। ਸ੍ਰੀ ਚਾਵਲਾ ਨੇ ਕਿਹਾ ਕਿ ਜਾਅਲੀ ਚਿੱਠੀ ਤਿਆਰ ਕਰਨ ਵਾਲਿਆਂ ਨੇ ਸਿੰਘ ਸਾਹਿਬਾਨ ਦੇ ਨਾਂ ਵੀ ਗਲਤ ਪਾਏ ਹਨ। ਉਹਨਾਂ ਨੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦਾ ਨਾਂ  ਸਿੰਘ ਸਾਹਿਬ ਬਲਵੰਤ ਸਿੰਘ ਲਿਖਿਆ ਹੈ ਜਦਕਿ ਮੋਜੂਦਾ ਜਥੇਦਾਰ ਦਾ ਨਾਂ ਸਿੰਘ ਸਾਹਿਬ ਗੁਰਮੁਖ ਸਿੰਘ ਹੈ। ਇੱਥੋਂ ਤਕ ਕਿ ਤਾਰੀਖ ਵੀ ਗਲਤ ਪਾਈ ਗਈ ਹੈ।

ਉਧਰ ਆਮ ਆਦਮੀ ਪਾਰਟੀ ਵਲੋਂ ਜਾਰੀ ਬਿਆਨ ਵਿਚ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਗਿਆ ਹੈ ਕਿ ਆਪ ਵਲੋਂ ਕੋਈ ਫਰਜੀ ਚਿੱਠੀ ਜਾਰੀ ਕੀਤੀ ਗਈ ਹੈ। ਆਪ ਦੇ ਬਿਆਨ ਵਿਚ ਸ੍ਰੀ ਐਚ.ਐਸ.ਫੂਲਕਾ ਨੇ ਕਿਹਾ ਕਿ ਆਮ ਆਦਮੀ ਵਲੋਂ ਕੋਈ ਵੀ ਫਰਜੀ ਚਿੱਠੀ ਜਾਰੀ ਨਹੀਂ ਕੀਤੀ ਗਈ ਅਤੇ ਇਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਸ਼ੋ੍ਮਣੀ ਕਮੇਟੀ ਵਲੋਂ ਜਾਰੀ ਬਿਆਨ ਦੇ ਜਵਾਬ ਵਿਚ ਸ੍ਰੀ ਫੂਲਕਾ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਸਿੰਘ ਸਹਿਬਾਨ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਨਾਮ ‘ਤੇ ਕੋਈ ਵੀ ਫਰਜੀ ਪੱਤਰ ਜਾਰੀ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

Please Click here for Share This News

Leave a Reply

Your email address will not be published. Required fields are marked *